ਰਾਜਾ ਸਿੰਘ ਪੱਟੀ, ਚੱਬੇਵਾਲ

ਪਿੰਡ ਪੱਟੀ ਵਿਖੇ ਅਚਾਨਕ ਲੱਗੀ ਅੱਗ ਨਾਲ ਪ੍ਰਵਾਸੀ ਮਜ਼ਦੂਰਾਂ ਦੀਆਂ ਝੁਗੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ਉੱਪਰ ਪਹੁੰਚੇ ਸਰਪੰਚ ਸ਼ਿੰਦਰਪਾਲ ਅਤੇ ਪਟਵਾਰੀ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਪੱਟੀ ਵਿਖੇ ਐਤਵਾਰ ਬਾਅਦ ਦੁਪਹਿਰ ਪ੍ਰਵਾਸੀ ਮਜਦੂਰਾਂ ਦੀਆਂ ਝੁਗੀਆਂ 'ਚ ਅਚਾਨਕ ਅੱਗ ਲੱਗ ਗਈ। ਉਸ ਵਕਤ ਪ੍ਰਵਾਸੀ ਮਜ਼ਦੂਰ ਮਜਦੂਰੀ ਕਰਨ ਵਾਸਤੇ ਕਿਸਾਨਾਂ ਦੇ ਖੇਤਾਂ ਵਿੱਚ ਗਏ ਹੋਏ ਸਨ ਅਤੇ ਸਿਰਫ ਉਨ੍ਹਾਂ ਦੇ ਬੱਚੇ ਹੀ ਝੁੱਗੀਆਂ 'ਚ ਸਨ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਜੱਦੇ ਜਹਿਦ ਕਰਕੇ ਬਚਾਅ ਲਿਆ, ਪਰ ਝੁੱਗੀਆਂ ਵਿੱਚ ਪਿਆ ਸਮਾਨ ਮੰਜੇ, ਬਿਸਤਰੇ, 10 ਕੁਵਿੰਟਲ ਅਨਾਜ, ਸਾਰੇ ਭਾਂਡੇ ਅਤੇ 60 ਹਜਾਰ ਰੁਪਏ ਨਕਦੀ, ਸੋਨੇ ਦੇ ਗਹਿਣੇ ਕੰਨਾਂ ਦੀਆਂ ਵਾਲੀਆਂ, ਪੈਰਾਂ ਦੀਆਂ ਝਾਂਜਰਾਂ ਸਮੇਤ ਸਾਰਾ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀਆਂ ਨੇ ਜੱਦੋਂ ਜਹਿਦ ਕਰਕੇ ਅੱਗ ਉੱਤੇ ਕਾਬੂ ਪਾਇਆ। ਸਰਪੰਚ ਸ਼ਿੰਦਰਪਾਲ ਵਲੋਂ ਪਿੰਡ ਦੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਪਰਵਾਸੀ ਮਜਦੂਰ ਮਹੀਪਾਲ ਪੁੱਤਰ ਟੀਕਾ ਰਾਮ, ਦਵਿੰਦਰ ਕੁਮਾਰ ਪੁੱਤਰ ਸੁਰੇਸ਼ ਕੁਮਾਰ ਅਤੇ ਬਾਕੀ ਪ੍ਰਭਾਵਿਤ ਪਰਵਾਸੀ ਪਰਵਾਰਾਂ ਨੂੰ ਅਨਾਜ, ਬਿਸਤਰੇ ਅਤੇ ਹੋਰ ਜਰੂਰੀ ਵਰਤੋਂ ਦੀ ਸਮੱਗਰੀ ਪਹੁੰਚਾਈ ਗਈ।