ਰਾਜਾ ਸਿੰਘ ਪੱਟੀ, ਚੱਬੇਵਾਲ

ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਹੀ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀਬਾੜੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਉਲੀਕੇ ਪ੍ਰਰੋਗਰਾਮ ਤਹਿਤ ਤਿੰਨ ਤਖਤ ਸਾਹਿਬਾਨਾਂ ਤੋਂ ਸ਼ੁਰੂ ਕੀਤੇ ਜਾ ਰਹੇ ਵਿਸ਼ਾਲ ਕਿਸਾਨ ਰੋਸ ਮਾਰਚ 'ਚ ਸ਼ਾਮਿਲ ਹੋਣ ਵਾਸਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੀ ਅਗਵਾਈ ਵਿੱਚ ਹਲਕਾ ਚੱਬੇਵਾਲ ਦੇ ਸੈਂਕੜੇ ਕਿਸਾਨ 250 ਤੋਂ ਵੱਧ ਗੱਡੀਆਂ ਉੱਤੇ ਸਵਾਰ ਹੋ ਕੇ ਕਸਬਾ ਚੱਬੇਵਾਲ ਤੋਂ ਸਵੇਰੇ 10 ਵਜੇ ਵੱਡੇ ਕਾਫਲੇ ਦੇ ਰੂਪ 'ਚ ਰਵਾਨਾ ਹੋਏ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਜੋ ਰੋਸ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮਿ੍ਤਸਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚੱਲ ਰਿਹਾ ਹੈ, ਉਸ 'ਚ ਹਲਕਾ ਚੱਬੇਵਾਲ ਦੇ ਸੈਂਕੜੇ ਕਿਸਾਨ 250 ਤੋਂ ਵੱਧ ਗੱਡੀਆਂ ਸਮੇਤ ਵੱਡੇ ਕਾਫਲੇ ਦੇ ਰੂਪ 'ਚ ਸ਼ਮੂਲੀਅਤ ਕਰ ਰਹੇ ਹਨ ਅਤੇ ਇਹ ਰੋਸ ਮਾਰਚ ਚੰਡੀਗੜ੍ਹ ਵਿਖੇ ਜਾ ਕੇ ਸਮਾਪਤ ਹੋਵੇਗਾ। ਇਸ ਕਿਸਾਨ ਰੋਸ ਮਾਰਚ ਵਿੱਚ ਹਲਕਾ ਚੱਬੇਵਾਲ ਦੇ ਕਿਸਾਨਾਂ ਵੱਡੀ ਗਿਣਤੀ 'ਚ ਸ਼ਾਮਲ ਹੋਏ। ਕਿਸਾਨ ਰੋਸ ਮਾਰਚ ਵਿੱਚ ਸੋਹਣ ਸਿੰਘ ਠੰਡਲ ਦੇ ਨਾਲ ਸਤਨਾਮ ਸਿੰਘ ਬੰਟੀ ਚੱਗਰਾਂ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਰਵਿੰਦਰ ਸਿੰਘ ਠੰਡਲ, ਨਿਰਮਲ ਸਿੰਘ ਭੀਲੋਵਾਲ ਪ੍ਰਧਾਨ ਸਰਕਲ ਚੱਬੇਵਾਲ, ਸੁਖਦੇਵ ਸਿੰਘ ਬੰਬੇਲੀ ਪ੍ਰਧਾਨ ਸਰਕਲ ਬਾਹੋਵਾਲ, ਪਰਮਜੀਤ ਸਿੰਘ ਪੰਜੌੜ ਪ੍ਰਧਾਨ ਜਿਲ੍ਹਾ ਐਸ.ਸੀ.ਵਿੰਗ, ਮਾ. ਰਸ਼ਪਾਲ ਸਿੰਘ ਜਲਵੇੜਾ ਪ੍ਰਧਾਨ ਸਰਕਲ ਅਜਨੋਹਾ, ਗੁਰਚਰਨ ਸਿੰਘ ਮਿੰਟੂ ਬੋਹਣ, ਰਵਿੰਦਰਪਾਲ ਸਿੰਘ ਰਾਏ, ਜਸਵੀਰ ਸਿੰਘ ਜੱਲੋਵਾਲ ਖਨੂਰ, ਮਨਦੀਪ ਸਿੰਘ ਕੋਟਫਤੂਹੀ, ਨੰਬਰਦਾਰ ਸੁਖਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਸਸੋਲੀ, ਪਰਗਟ ਸਿੰਘ ਖਾਬੜਾ, ਜੱਸਾ ਸਿੰਘ ਮਰਨਾਈਆਂ, ਤਰਲੋਚਨ ਸਿੰਘ ਬੰਗਾ, ਗੁਰਚਰਨ ਸਿੰਘ ਧਨੋਤਾ, ਬਲਵਿੰਦਰ ਸਿੰਘ ਬਿਹਾਲਾ, ਸਰਬਜੀਤ ਸਿੰਘ ਸਾਬਾ, ਵਾਸਦੇਵ ਸਿੰਘ ਮਰੂਲਾ, ਅਮਨਦੀਪ ਸਿੰਘ ਸੋਨੀ, ਪਰਮਜੀਤ ਸਿੰਘ ਰੱਕੜ, ਨੰਬਰਦਾਰ ਅਮਰੀਕ ਸਿੰਘ, ਸੁਰਿੰਦਰ ਸਿੰਘ ਮੋਨਾ ਕਲਾਂ, ਕੁਲਦੀਪ ਸਿੰਘ ਜੱਲੋਵਾਲ, ਮਲਕੀਤ ਸਿੰਘ ਠੰਡਲ, ਜਰਨੈਲ ਸਿੰਘ ਬੱਡੋਂ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।