ਹਰਦਿੰਦਰ ਦੀਪਕ, ਗੜ੍ਹਦੀਵਾਲਾ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਆਰਡੀਨੈਂਸ ਬਿੱਲ ਦੇ ਵਿਰੋਧ ਵਿਚ ਗੜ੍ਹਦੀਵਾਲਾ ਵਿਖੇ ਕਿਸਾਨ ਮਜਦੂਰ ਯੂਨੀਅਨ, ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਵਲੋਂ ਸਰਿਹਾਲਾ ਮੌੜ ਤੇ ਟਾਂਡਾ ਰੋਡ ਤੇ ਧਰਨਾ ਲਗਾਇਆ ਗਿਆ। ਜਿਸ ਵਿਚ ਕਾਂਗਰਸ ਪਾਰਟੀ,ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਹੋਰ ਕਈ ਆਗੂ ਕਿਸਾਨਾਂ ਦੇ ਹੱਕ ਵਿਚ ਸ਼ਾਮਿਲ ਹੋਏ। ਇਸ ਧਰਨੇ ਵਿਚ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਵਾਲੇ ਪਹੁੰਚੇ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿਚ ਉਨ੍ਹਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੋ ਵਧੀਕੀ ਕਰ ਰਹੀ ਹੈ ਇਹ ਸਹੀ ਨਹੀਂ ਹੈ।

ਇਸ ਮੌਕੇ ਹਲਕਾ ਉੜਮੁੜ ਟਾਂਡਾ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਗੜ੍ਹਦੀਵਾਲਾ ਵਿਖੇ ਲੱਗੇ ਧਰਨੇ ਵਿਚ ਪਹੁੰਚ ਕਿਸਾਨਾਂ ਨਾਲ ਹੋ ਰਹੇ ਧੱਕੇ ਦੀ ਨਿੰਦਾ ਕੀਤੀ। ਇਸ ਮੌਕੇ ਗੜ੍ਹਦੀਵਾਲਾ ਤੋਂ ਯੂਥ ਕਾਂਗਰਸ ਬਲਾਕ ਪ੍ਰਧਾਨ ਅਚਿਨ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਆਰਡੀਨੈਂਸ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੈ। ਇਸ ਮੌਕੇ “ਆਪ” ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਨੇ ਕਿਹਾ ਕਿਸਾਨ ਸਮਝ ਚੁੱਕੇ ਹਨ ਕਿ ਬੀਬੀ ਹਰਸਿਮਰਤ ਕੌਰ ਦਾ ਅਸਤੀਫਾ ਦਾ ਨਾਟਕ ਹੁਣ ਬਹੁਤੀ ਦੇਰ ਨਹੀਂ ਚੱਲੇਗਾ। ਇਸ ਮੌਕੇ ਹਲਕਾ ਵਾਇਸ ਪ੍ਰਧਾਨ ਬਸਪਾ ਜਸਵੀਰ ਸਿੰਘ ਰਾਹੀ ਨੇ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਕਿਸਾਨ ਅਤੇ ਮਜਦੂਰ ਵਰਗ ਨੂੰ ਆਰਥੀਕ ਮਾਰ ਝੱਲਣੀ ਪਵੇਗੀ। ਇਸ ਮੌਕੇ ਸਵਤੰਤਰ ਬੰਟੀ, ਸੋਰਵ ਮਨਹਾਸ, ਧਰਮਿੰਦਰ ਕਲਿਆਣ, ਪਟੇਲ ਧੁੱਗਾ, ਨਗਿੰਦਰ ਮਾਂਗਾ, ਡਾ.ਜਸਪਾਲ, ਮਨਦੀਪ ਅਰਗੋਵਾਲ, ਤਰਲੋਚਨ ਬਾਹਗਾ, ਜੋਰਾਵਰ, ਅਮਿਤ, ਗੋਰਵ, ਪੰਕਜ, ਕਮਲ ਹਰਵਿੰਦਰ, ਗੁਰਮੀਤ ਸਿੰਘ, ਕਮਲਪਾਲ ਸਿੰਘ, ਰਾਜਾ ਗੋਂਦਪੁਰ, ਪਮ ਤਲਵੰਡੀ, ਜਸਕਰਨ, ਰਵੀ, ਹਨੀ ਦਲਜੀਤ ਸਿੰਘ ਦਿਲਾਵਰ ਸਿੰਘ ਅਤੇ ਗੁਰਪਾਲ ਸਿੰਘ ਆਦਿ ਹਾਜਰ ਹੋਏ।