ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਜੁਆਇੰਟ ਫੋਰਮ ਦੇ ਸੱਦੇ 'ਤੇ ਪਾਵਰਕਾਮ ਡਿਵੀਜ਼ਨ ਮੁਕੇਰੀਆਂ ਦੇ ਸਮੂਹ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਬਿੱਲਾਂ ਦੇ ਖਿਲਾਫ਼ ਕੀਤੇ ਜਾ ਰਹੇ ਕਿਸਾਨੀ ਸੰਘਰਸ਼ ਦੇ ਸਮਰਥਨ ਅਤੇ ਬਿਜਲੀ ਸੋਧ ਬਿੱਲ 2020 ਵਾਪਸ ਲੈਣ ਦੀ ਮੰਗ ਲਈ ਡਿਵੀਜ਼ਨ ਦਫ਼ਤਰ ਮੂਹਰੇ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਟੀਐਸਯੂ ਦੇ ਜ਼ੋਨ ਪ੍ਰਧਾਨ ਲਖਵਿੰਦਰ ਸਿੰਘ, ਮੰਡਲ ਪ੍ਰਧਾਨ ਲਖਵੀਰ ਸਿੰਘ, ਸਕੱਤਰ ਰਘੁਵੀਰ ਸਿੰਘ, ਐਂਪਲਾਈਜ਼ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਮਨਜੀਤ ਸਿੰਘ ਪਲਾਕੀ, ਸਵਰਨ ਸਿੰਘ ਜੇਈ, ਬੀਐਮਐਸ ਦੇ ਨਵਦੀਪ ਸਿੰਘ ਜੇਈ ਨੇ ਸੰਬੋਧਨ ਕਰਦਿਆਂ ਜਨਤਾ ਵਿਰੋਧੀ ਬਿੱਲ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ ਇਸ ਮੌਕੇ ਇੰਜੀਨੀਅਰ ਰਸ਼ਪਾਲ ਸਿੰਘ, ਮੋਹਨ ਲਾਲ, ਸੁਭਾਸ਼ ਚੰਦਰ, ਰਣਜੀਤ ਸਿੰਘ, ਮੁਕੇਸ਼ ਚੰਦ, ਹਰਜੀਤ ਸਿੰਘ, ਰਾਜਵਿੰਦਰ ਸਿੰਘ, ਜਗਦੀਸ਼ ਸਿੰਘ, ਬੀਬੀ ਸਪਨਾ, ਬੀਬੀ ਰੇਖਾ ਅਤੇ ਪਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।