ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਫ਼ਸਲਾਂ ਦੀ ਖ਼ਰੀਦ ਸੰਬੰਧੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਸੋਧ ਬਿੱਲਾਂ ਦੇ ਖਿਲਾਫ਼ ਪਹਿਲਾਂ ਤੋਂ ਮਿੱਥੇ ਪ੍ਰਰੋਗਰਾਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸਕੱਤਰ ਜਨਰਲ ਯੂਥ ਅਕਾਲੀ ਦਲ ਸਰਬਜੋਤ ਸਿੰਘ ਸਾਬੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਰਵਿੰਦਰ ਸਿੰਘ ਚੱਕ ਦੀ ਅਗਵਾਈ ਵਿੱਚ ਆਗੂਆਂ ਤੇ ਵਰਕਰਾਂ ਨੇ ਮੁਕੇਰੀਆਂ ਦੀ ਭੰਗਾਲਾ ਚੁੰਗੀ ਨੇੜਲੇ ਕੌਮੀ ਰਾਜ ਮਾਰਗ 'ਤੇ ਕਰੀਬ 3 ਘੰਟੇ ਲਈ ਚੱਕਾ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਇਕੱਤਰ ਪਾਰਟੀ ਵਰਕਰ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਮਾਰੂ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕੀਤੀ।

ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਸਰਬਜੋਤ ਸਿੰਘ ਸਾਬੀ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕੀਤੀ ਹੈ ਤੇ ਪਾਰਟੀ ਨੇ ਹੁਣ ਤੱਕ ਕਈ ਵੱਡੇ ਸੰਘਰਸ਼ ਵਿੱਢ ਕੇ ਕੇਂਦਰ ਤੋਂ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਗਠਜੋੜ ਤੇ ਸਿਆਸਤ ਨੂੰ ਇੱਕ ਪਾਸੇ ਰੱਖਦੇ ਹੋਏ ਅਕਾਲੀ ਦਲ ਨੇ ਸੂਬੇ ਦੇ ਕਿਸਾਨਾਂ ਦੇ ਭਵਿੱਖ ਨੂੰ ਮੂਹਰੇ ਰੱਖਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਕਾਲੀ ਦਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਸੰਘਰਸ਼ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਦਾ ਰਹੇਗਾ।

ਇਸ ਮੌਕੇ ਜਸਵਿੰਦਰ ਸਿੰਘ ਬਿੱਟੂ, ਜਥੇਦਾਰ ਸੁਖਦੇਵ ਸਿੰਘ ਕਾਲੇਬਾਗ, ਭਾਈ ਅਮਰੀਕ ਸਿੰਘ ਲਤੀਫ਼ਪੁਰ, ਮੇਜਰ ਸਿੰਘ ਮਹਿਤਪੁਰ, ਰਵਿੰਦਰ ਸਿੰਘ ਪਾਹੜਾ, ਬਲਦੇਵ ਸਿੰਘ ਕੌਲਪੁਰ, ਹਰਦਿਆਲ ਸਿੰਘ ਹਿਯਾਤਪੁਰ, ਸੌਦਾਗਰ ਸਿੰਘ ਚਨੌਰ, ਬਲਕਾਰ ਸਿੰਘ ਮਹਿੰਦੀਪੁਰ, ਲਖਵਿੰਦਰ ਸਿੰਘ ਟਿੰਮੀ ਹਾਜੀਪੁਰ, ਲਖਵੀਰ ਸਿੰਘ ਲੱਖੀ ਮਾਨਾਂ, ਐਮਸੀ ਬਲਵੀਰ ਸਿੰਘ, ਐਮਸੀ ਮਨਮੋਹਨ ਸਿੰਘ, ਜਗਜੀਤ ਸਿੰਘ ਟਾਂਡਾ ਚੂੜੀਆਂ, ਰਸ਼ਪਾਲ ਸਿੰਘ ਰੰਗਾ, ਰਣਜੀਤ ਸਿੰਘ ਡਾਲੋਵਾਲ, ਹਰਮਨਜੀਤ ਸਿੰਘ ਚੱਕ, ਅਰਵਿੰਦਰ ਸਿੰਘ ਪਿ੍ਰੰਸ ਦੇਵੀਦਾਸ, ਜਗਜੀਤ ਸਿੰਘ ਛੰਨੀ ਨੰਦ ਸਿੰਘ, ਜਥੇਦਾਰ ਕਿ੍ਪਾਲ ਸਿੰਘ ਗੇਰਾ, ਈਸ਼ਰ ਸਿੰਘ ਮੰਝਪੁਰ, ਅਮਰਜੀਤ ਸਿੰਘ ਨੌਸ਼ਹਿਰਾ ਸਮੇਤ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਰੋਸ ਮੁਜਾਹਿਰੇ ਵਿੱਚ ਸ਼ਮੂਲੀਅਤ ਕਰ ਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਆਵਾਜ਼ ਸੁਣਨ ਦੀ ਅਪੀਲ ਕੀਤੀ।