ਹਰਜਿੰਦਰ ਕੌਰ ਚਾਹਲ, ਬੰਗਾ

ਤਿੰਨ ਖੇਤੀ ਆਰਡੀਨੈਂਸਾਂ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਵਿਆਪਕ ਪੱਧਰ ਤੇ ਪੂਰੇ ਭਾਰਤ ਵਿਚ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਬੰਦ ਨੂੰ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਅਤੇ ਆੜ੍ਹਤੀਆਂ ਨੇ ਪੂਰਨ ਸਹਿਯੋਗ ਦਿੱਤਾ। ਅੱਜ ਬੰਗਾ ਕਸਬਾ ਪੂਰਨ ਤੌਰ 'ਤੇ ਬੰਦ ਕੀਤਾ ਗਿਆ। ਇਸ ਤੋਂ ਪਹਿਲਾ ਬੰਗਾ ਸ਼ਹਿਰ ਸਥਿਤ ਦਾਣਾ ਮੰਡੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਦੇ ਗੇਟ ਤੱਕ ਵਿਸ਼ਾਲ ਰੋਸ ਪ੍ਰਦਰਸ਼ਨ ਕਾਲੀਆਂ ਝੰਡੀਆਂ ਲੈ ਕੇ ਕੱਡਿਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਸਮੇਤ 7 ਜੰਥੇਬੰਦੀਆਂ ਦੇ ਭਾਰੀ ਇੱਕਠ ਨੇ ਖੇਤੀ ਅਰਡੀਨੈਂਸਾਂ ਨੂੰ ਕਿਸਾਨ ਮਾਰੂ ਦੱਸਦਿਆਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਨੂੰ ਕਿਸੇ ਵੀ ਤਰਾਂ ਲਾਗੂ ਨਹੀਂ ਹੋਣ ਦੇਵਾਂਗੇ। ਇੱਕਠ ਦੀ ਅਗਵਾਈ ਹਲਕਾ ਇੰਚਾਰਜ ਅਤੇ ਚੇਅਰਮੈਨ ਸਤਵੀਰ ਸਿੰਘ ਪੱਲੀਿਝੱਕੀ ਜਿਲ੍ਹਾਂ ਯੋਜਨਾ ਬੋਰਡ, ਚੇਅਰਮੈਨ ਬਲਾਕ ਸੰਮਤੀ ਅੌੜ ਕੁਲਜੀਤ ਸਿੰਘ ਸਰਹਾਲ, ਪ੍ਰਧਾਨ ਵਿਜੈ ਕੁਮਾਰ ਆੜ੍ਹਤੀਅਨ ਯੂਨੀਅਨ, ਮਨੋਹਰ ਲਾਲ ਗਾਬਾ ਆਪ ਆਗੂ ਹੇਠ ਕੀਤੀ ਗਈ। ਇਸ ਮੌਕੇ ਸਤਵੀਰ ਸਿੰਘ ਪੱਲੀ ਿਝੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਮੌਢੇ ਦੇ ਨਾਲ ਮੌਢਾ ਲਾ ਕੇ ਖੜ੍ਹੀ ਹੈ ਅਤੇ ਕੋਈ ਵੀ ਅਜਿਹਾ ਕਾਨੂੰਨ ਜੋ ਪੰਜਾਬ ਦੇ ਕਿਸਾਨਾਂ ਦੇ ਹਿੱਤਾ ਦੇ ਖਿਲਾਫ ਜਾਂਦਾ ਹੈ ਉਸ ਨੂੰ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਕਿਸਾਨਾਂ ਨਾਲ ਧੋਖਾ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੌਰਾਨ ਵੱਖ-ਵੱਖ ਥਾਂਵਾਂ 'ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ, ਹਰਪ੍ਰਰੀਤ ਸਿੰਘ ਕੈਂਥ, ਠੇਕੇਦਾਰ ਰਜਿੰਦਰ ਸਿੰਘ, ਮਨੋਹਰ ਲਾਲ ਗਾਬਾ ਆਪ ਆਗੂ, ਦਰਵਜੀਤ ਸਿੰਘ ਪੂੰਂਨੀਆਂ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਹਰਭਜਨ ਸਿੰਘ ਭਰੋਲੀ, ਸ਼ਿਵ ਕੌੜਾ ਆਪ ਆਗੂ, ਬਲਦੇਵ ਸਿੰਘ ਮਕਸੂਦਪੁਰ ਉਪ ਚੇਅਰਮੈਨ ਨੇ ਕਿਹਾ ਕਿ ਅੱਜ ਪੂਰਾ ਕੇਂਦਰ ਸਰਕਾਰ ਪੂਰਾ ਪੰਜਾਬ ਕਿਸਾਨਾ ਦੀ ਲੜ੍ਹਾਈ 'ਚ ਸੜ੍ਹਕਾਂ ਤੇ ਆ ਗਿਆ ਹੈ।ਕੇਂਦਰ ਨੂੰ ਅੱਜ ਦੇ ਕਿਸਾਨ ਰੋਹ ਤੋਂ ਸਬਕ ਲੈਂਦੇ ਹੋਏ ਬਿਨ੍ਹਾ ਦੇਰੀ ਖੇਤੀ ਆਰਡੀਨੈਂਸ ਵਾਪਸ ਲੈਣ ਦਾ ਫੈਸਲਾ ਲੈਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਗੁੱਸੇ ਦੇ ਭਰੇ ਪੀਤੇ ਪਏ ਹਨ ਜੇਕਰ ਕਿਸਾਨਾ ਦੀ ਆਵਾਜ ਨਾ ਸੁਣੀ ਗਈ ਤਾਂ ਇਹ ਕਿਸਾਨ ਅੰਦੋਲਨ ਆਪੇ ਤੋਂ ਬਾਹਰ ਹੋ ਜਾਵੇਗਾ। ਇਸ ਮੌਕੇ ਜਸਵਰਿੰਦਰ ਸਿੰਘ ਜੱਸਾ ਕਲੇਰਾ, ਇੰਦਰਜੀਤ ਸਿੰੰਘ ਮਾਨ, ਬਲਵੰਤ ਸਿੰਘ ਲਾਦੀਆ, ਮਨਜਿੰਦਰ ਸਿੰਘ,ਠੇਕੇਦਾਰ ਰਣਜੀਤ ਸਿੰਘ ਸਿੱਧੂ, ਜੱਗਾ ਪਹਿਲਵਾਨ ਮਾਂਗਟ, ਰਾਜਨ ਅਰੋੜਾ,ਪ੍ਰਦੀਪ ਸਿੰਘ ਰਟੈਂਡਾ, ਹਰੀਪਾਲ, ਸਚਿਨ ਘਈ, ਅਰੁਣ ਘਈ, ਰਘਵੀਰ ਸਿੰਘ ਬਿੱਲਾ, ਮੁਖਤਿਆਰ ਸਿੰਘ ਆੜ੍ਹਤੀਆ, ਅਮਰਜੀਤ ਕਲਸੀ, ਸੁੱਲਖਣ ਸਿੰਘ ਕੰਗਰੋੜ ਆਦਿ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

-----------

-----------