ਜਗਤਾਰ ਮਹਿੰਦੀਪੁਰੀਆ/ਤੇਜਿੰਦਰ ਜੋਤ, ਬਲਾਚੌਰ

ਅੱਜ ਨੈਸ਼ਨਲ ਹਾਈਵੇ ਨੇੜੇ ਸੋਨੀ ਪੈਟਰੋਲ ਪੰਪ ਬਲਾਚੌਰ ਵਿਖੇ ਸ਼ਸ੍ਰੋਮਣੀ ਅਕਾਲੀ ਵੱਲੋਂ ਕਿਸਾਨ ਵਿਰੋਧੀ ਪਾਸ ਹੋਏ ਤਿੰਨਾਂ ਆਰਡੀਨੈਂਸ ਨੂੰ ਰੱਸ ਕਰਾਉਣ ਲਈ ਪੰਜਾਬ ਬੰਦ ਦੇ ਸੱਦੇ 'ਤੇ ਦਿੱਤੇ ਰੋਸ ਧਰਨੇ ਨੂੰ ਸੈਂਕੜਿਆਂ ਦੀ ਤਦਾਦ 'ਚ ਲੋਕਾਂ ਨੇ ਸ਼ਮੂਲੀਅਤ ਕਰਕੇ ਵੱਡਾ ਹੁੰਗਾਰਾ ਦਿੱਤਾ। ਰੋਸ ਧਰਨੇ ਦੀ ਅਗਵਾਈ ਬੀਬੀ ਸੁਨੀਤਾ ਚੌਧਰੀ, ਬਿਗੇਡੀਅਰ ਰਾਜ ਕੁਮਾਰ ਅਤੇ ਰਾਜਵਿੰਦਰ ਲੱਕੀ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਲਈ ਕੋਈ ਵੀ ਗੱਠਜੋੜ ਜਾ ਸਰਕਾਰ ਕਿਸਾਨਾਂ ਦੀ ਭਲਾਈ ਦੇ ਸਾਹਮਣੇ ਕੋਈ ਅਹਿਮਿਅਤ ਨਹੀਂ ਰੱਖਦੀ ਅਤੇ ਪਾਰਟੀ ਅੰਨਦਾਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਨਿਭਾਏਗੀ ਭਾਵੇ, ਜੋ ਵੀ ਹੋ ਜਾਵੇ। ਉਨ੍ਹਾਂ ਆਖਿਆ ਕਿ ਸ਼੍ਰੋਅਦ ਦਾ ਸ਼ਾਨਾਮੱਤੀ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਕਿਸਾਨਾਂ ਨਾਲ ਹੋਰ ਰਹੇ ਜਬਰ ਜੁਲਮ ਲਈ ਡੱਟ ਕੇ ਪਹਿਰਾ ਦਿੱਤਾ ਹੈ ਕਿਉਂਕਿ ਇਹ ਪਾਰਟੀ ਕਿਸਾਨਾਂ ਦੀ ਪਾਰਟੀ ਹੈ। ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਸਿਰਫ ਸ਼੍ਰੋਅਦ ਦੇ ਹਿੱਸੇ ਹੀ ਆਇਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹਨਾਂ ਬਿੱਲਾ ਨੂੰ ਪਾਸ ਕਰਾਉਣ ਵਿੱਚ ਕੇਂਦਰ ਨੂੰ ਬਤੌਰ ਮੁੱਖ ਮੰਤਰੀ ਸਹਿਮਤੀ ਨੇ ਕੁਹਾੜੇ 'ਚ ਲੱਕੜ ਦੇ ਦਸਤੇ ਦਾ ਕੰਮ ਕੀਤਾ ਹੈ ਜਿਸ ਨਾਲ ਕਿਸਾਨ ਰੂਪੀ ਦਰੱਖਤ ਨੂੰ ਵੱਡਾ ਨੁਕਸਾਨ ਪੁੱਜਾ ਹੈ। ਇਸ ਰੋਸ ਧਰਨੇ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੇ ਭਾਰੀ ਇਕੱਠ ਨੇ ਹੋਰ ਵੱਖ-ਵੱਖ ਪਾਰਟੀਆਂ ਦੇ ਰੋਸ ਧਰਨਿਆ ਨੂੰ ਫਿੱਕਾ ਪਾ ਦਿੱਤਾ। ਇਸ ਤੋਂ ਇਲਾਵਾ ਰੋਸ ਧਰਨਿਆਂ 'ਚ ਅਣਸੁਖਾਵੀ ਸਥਿਤੀ ਨਾਲ ਨਜਿੱਡਣ ਪੁਲਿਸ ਫੋਰਸ ਦੀ ਅਗਵਾਈ ਮੁੱਖ ਥਾਣਾ ਅਫਸਰ ਸਿਟੀ ਅਨਵਰ ਅਲੀ ਵੱਲੋਂ ਕੀਤੀ ਗਈ। ਇਸ ਮੌਕੇ ਰਾਣਾ ਰਣਦੀਪ ਕੌਸ਼ਲ ਸਾਬਕਾ ਪ੍ਰਧਾਨ ਨਗਰ ਕੌਸਲ ਬਲਾਚੌਰ, ਬਲਾਕ ਸੰਮਤੀ ਮੈਂਬਰ ਪੰਮੀ ਬਰੇਤਾ, ਹਜ਼ੂਰਾ ਸਿੰਘ ਪੈਲੀ, ਸੰਤੋਖ ਸਿੰਘ ਸ਼ਿਵਾਲਿਕ, ਬਾਬਾ ਹਰਜਿੰਦਰ ਸਿੰਘ ਬਰਾੜ, ਸੰਨੀ ਭਾਟੀਆ, ਕੇਵਲ ਕ੍ਰਿਸ਼ਨ ਬੈਂਸ, ਹਰਦੇਵ ਸਿੰਘ ਕੰਗਨਾ ਬੇਟ, ਠੇਕੇਦਾਰ ਗੁਰਚਰਨ ਸਿੰਘ ਉਲੱਦਣੀ, ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ, ਦਲਜੀਤ ਸਿੰਘ ਮਾਣੇਵਾਲ, ਅਵਤਾਰ ਸਿੰਘ ਸਾਹਦੜਾ, ਗੁਰਪ੍ਰਰੀਤ ਗੁੱਜਰ, ਸੁਰਜੀਤ ਕੋਹਲੀ, ਵਿਜੇ ਟਕਾਰਲਾ, ਇੰਦਰਜੀਤ ਲੁੱਡੀ, ਜਗਨ ਨਾਥ ਬੂੰਗੜੀ, ਹਨੀ ਟੌਸਾਂ, ਅਵਤਾਰ ਰੱਤੇਵਾਲ, ਧਰਮਪਾਲ ਕੋਹਲੀ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।