ਜਗਤਾਰ ਮਹਿੰਦੀਪੁਰੀਆ/ਤੇਜਿੰਦਰ ਜੋਤ, ਬਲਾਚੌਰ

ਅੱਜ ਟੀ-ਪੁਆਇੰਟ ਰੋਪੜ ਰੋਡ ਬਲਾਚੌਰ ਵਿਖੇ ਬਹੁਜਨ ਪਾਰਟੀ ਦੇ ਪੰਜਾਬ ਸਕੱਤਰ ਬਲਜੀਤ ਸਿੰਘ ਭਾਰਾਪੁਰੀ, ਜ਼ੋਨ ਇੰਚਾਰਜ ਸ੍ਰੀ ਆਨੰਦਪੁਰ ਸਾਹਿਬ ਹਰਬੰਸ ਲਾਲ ਚਣਕੋਆ ਦੀ ਅਗਵਾਈ ਹੇਠ ਵਿਸ਼ਾਲ ਰੋਸ ਮੁਲਾਹਜਾ ਕੀਤਾ ਗਿਆ। ਜਿਸ ਵਿਚ ਸੈਂਕੜੇ ਦੀ ਤਦਾਦ 'ਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਰੋਸ ਮੁਜਾਹਰਾ ਨੂੰ ਸੰਬੋਧਨ ਕਰਦੇ ਹੋਏ ਬਸਪਾ ਪੰਜਾਬ ਸਕੱਤਰ ਨੇ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨ, ਮਜ਼ਦੂਰਾਂ ਨੂੰ ਰਾਹਤਾਂ ਦੇਣ ਦੀ ਵਜਾਏ ਉਨ੍ਹਾਂ ਨੂੰ ਕੱਖੋਂ ਹੋਲੇ ਕਰਨ 'ਤੇ ਤੁਲੀ ਹੋਈ ਹੈ। ਜਿਸ ਨੂੰ ਬਸਪਾ ਹਰਗਿੱਜ਼ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦਾ ਸੰਘਰਸ਼ ਕਿਸਾਨ ਅਤੇ ਮਜ਼ਦੂਰਾਂ ਨੂੰ ਇੰਨਸਾਫ ਦਿਵਾਉਣ ਲਈ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਬੇਗਮਪੁਰ, ਹਲਕਾ ਬਲਾਚੌਰ ਪ੍ਰਧਾਨ ਜਸਵੀਰ ਸਿੰਘ ਅੌਲੀਆਪੁਰ, ਜ਼ਿਲ੍ਹਾ ਸਕੱਤਰ ਮਨਜੀਤ ਸਿੰਘ ਸੂਦ, ਕੈਸ਼ੀਅਰ ਗਿਆਨ ਚੰਦ ਡੀਈਓ, ਦਵਿੰਦਰ ਸੀਂਹਮਾਰ, ਹਰਬੰਸ ਕਲੇਰ, ਸੁਰਿੰਦਰ ਰੌਸ਼ਨ, ਚਮਨ ਲਾਲ ਚਣਕੋਆ, ਬਲਦੇਵ ਮੋਹਰ, ਨਰੇਸ਼ ਸੜੋਆ ਸਮੇਤ ਅਨੇਕਾਂ ਬਸਪਾ ਪਾਰਟੀ ਵਰਕਰ ਮੌਜੂਦ ਸਨ।