ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਲੇਬਰ ਪਾਰਟੀ ਦਾ ਇਕ ਵਫਦ ਗੜ੍ਹਸ਼ੰਕਰ ਸਿਵਲ ਹਸਪਤਾਲ ਵਿਚ ਡਾਕਟਰਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਅਤੇ ਬਿਨ੍ਹਾ ਮਤਲਬ ਤੋਂ ਡੈਪੂਟੇਸ਼ਨ ਉੱਤੇ ਡਾਕਟਰਾਂ ਨੂੰ ਦੂਸਰੇ ਹਸਪਤਾਲ ਵਿਚ ਭੇਜਣ ਆਦਿ ਕਾਰਨ ਇਲਾਕੇ ਵਿਚ ਪੈਦਾ ਹੋ ਰਹੀਆਂ ਸਿਹਤ ਸਬੰਧੀ ਮੁਸ਼ਕਿਲਾਂ ਨੂੰ ਲੈ ਕੇ ਵਿਕਰਾਂਤ ਕਪੂਰ ਤੇ ਜਸਵਿੰਦਰ ਕੁਮਾਰ ਧੀਮਾਨ ਦੀ ਅਗਵਾਈ ਵਿਚ ਇਕ ਵਫਦ ਐੱਸਐੱਮਓ ਗੜ੍ਹਸ਼ੰਕਰ ਨੂੰ ਮਿਲਿਆ।

ਵਫ਼ਦ ਵਿਚ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਮਨੋਜ ਕੁਮਾਰ ਵਿਰਦੀ ਵੀ ਹਾਜਰ ਸਨ। ਧੀਮਾਨ ਨੇ ਦੱਸਿਆ ਕਿ ਬੱਚਿਆਂ ਦੇ ਮਾਹਿਰ ਡਾਕਟਰ, ਪਾਥੋਲੋਜਿਸਟ ਸਪੈਸ਼ਲਿਸਟ, ਰੇਡੀਆਲੋਜਿਸਟ ਸਪੈਸ਼ਲਿਟ, ਗਾਇਨੀਕੋਲੋਜਿਸਟ, ਸਰਜਨ 3 ਦਿਨ ਗੜ੍ਹਸ਼ੰਕਰ ਅਤੇ 3 ਦਿਨ ਮਾਹਿਲਪੁਰ ਤੇ ਜਦੋਂ ਕਿ ਗੜ੍ਹਸ਼ੰਕਰ ਵਿਚ ਸਭ ਤੋਂ ਵੱਧ ਜਰੂਰਤ ਹੈ ਤੇ ਮਾਹਿਲਪੁਰ ਪਹਿਲਾਂ ਹੀ ਸਰਜਨ ਮੌਜੂਦ ਹਨ। ਅਜਿਹਾ ਕਰਨਾ ਗੈਰ ਸੰਵਿਧਾਨਕ ਹੈ, ਮੈਡੀਕਲ ਸਪੈਸ਼ਲਿਸਟ 9 ਵਿਚੋਂ 3 ਖਾਲੀ, ਮੈਡੀਕਲ ਫਸਰ 7 ਵਿਚੋਂ 6 ਖਾਲੀ, ਮਲਟੀਪਰਪਜ ਹੈਲਥ ਵਰਕਰ (ਫੀਮੇਲ) 1 ਵਿਚੋਂ 1 ਖਾਲੀ, ਮੈਡੀਕਲ ਹੈਲਥ ਵਰਕਰ ਮੇਲ 1 ਵਿਚੋਂ 1 ਖਾਲੀ, ਮੈਡੀਕਲ ਲੈਬ ਟੈਕਨੀਸ਼ਅਨ 5 ਵਿਚੋਂ 2 ਖਾਲੀ, ਅਕਾਉਂਟੈਂਟ 1 ਵਿਚੋਂ 1 ਖਾਲੀ,ਧੋਬੀ 2 ਵਿਚੋਂ 1ਖਾਲੀ, ਚੋਕੀਦਾਰ 1 ਵਿਚੋਂ 1 ਖਾਲੀ,ਮਾਲੀ 1 ਵਿਚੋਂ 1 ਖਾਲੀ, ਸਵੀਪਰ 7 ਵਿਚੋਂ 5 ਖਾਲੀ, ਕੂੱਕ 2 ਵਿਚੋਂ 2 ਖਾਲੀ, ਸੀਨੀਅਰ ਅਸਿਸਟੈਂਟ 1 ਵਿਚੋਂ 1 ਆਦਿ ਖਾਲੀ ਪੋਸਟਾਂ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕਾਂ ਦੀਆਂ ਸਿਹਤ ਸਹੂਲਤਾਂ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਇਹ ਸੰਵਿਧਾਨਕ ਅਧਿਕਾਰਾਂ ਦਾ ਸੋਸ਼ਣ ਤੇ ਸੰਵਿਧਾਨਕ ਵਿਤਕਰਾ ਵੀ ਹੈ। ਇਲਾਕੇ ਦੇ ਗਰੀਬ ਲੋਕਾ ਨੂੰ ਅਪਣਾ ਇਲਾਜ ਕਰਵਾਉਣ ਲਈ ਪ੍ਰਰਾਇਵੇਟ ਹਸਪਤਾਲਾਂ ਵਿਚ ਧੱਕੇ ਖਾਣੇ ਪੈਂਦੇ ਹਨ। ਧੀਮਾਨ ਨੇ ਕਿਹਾ ਕਿ ਸਰਕਾਰਾਂ ਬੱਚਿਆ ਦੇ ਭਵਿੱਖ ਪ੍ਰਤੀ ਪੂਰੀ ਤਰ੍ਹਾਂ ਬੇਪ੍ਰਵਾਹ ਹਨ ਤੇ ਲਗਭਗ ਕਿਸੇ ਵੀ ਹਸਪਤਾਲ ਵਿਚ ਚਾਇਲਡ ਸਪੈਸ਼ਲਿਸਟ ਵੇਖਣ ਨੂੰ ਵੀ ਨਹੀਂ ਮਿਲਦਾ ਜਦੋਂ ਬੱਚੇ ਦੇਸ਼ ਭਵਿੱਖ ਹਨ। ਨਾ ਤਾਂ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਹੈ ਅਤੇ ਨਾ ਹੀ ਪ੍ਰਰੇਦਸ਼ ਸਰਕਾਰ ਨੂੰ।

ਧੀਮਾਨ ਨੇ ਦੱਸਿਆ ਕਿ ਗੜ੍ਹਸ਼ੰਕਰ ਵਿਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਸ਼ਹਿਰ ਦੇ ਅੰਦਰ ਕਿਸੇ ਵੀ ਮੁਹੱਲੇ ਨੂੰ ਸੈਨੇਟਾਇਜ ਨਹੀਂ ਕੀਤਾ ਗਿਆ। ਹਰ ਪਾਸੇ ਸਰਕਾਰ ਵਤੀਰਾ ਅਣਗਹਿਲੀਆਂ ਭਰਿਆ ਹੈ ਤੇ ਜਿਹੜਾ ਪੈਸਾ ਲੋਕਾਂ ਜੁਰਮਾਨਾ ਇਕੱਠਾ ਕੀਤਾ ਜਾ ਰਿਹਾ ਹੈ, ਉਹ ਲੋਕਾਂ ਦੀ ਭਲਾਈ ਲਈ ਖਰਚ ਹੋਣਾ ਚਾਹੀਦਾ ਹੈ। ਲੋਕਾਂ ਦੀ ਦਿਨੋਂ ਦਿਨ ਆਰਥਿਕ ਹਾਲਤ ਬਹੁਤ ਪਤਲੀ ਪੈ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਹਸਪਤਾਲ ਵਿਚ ਐਮ ਆਰ ਆਈ ਦੀ ਸਹੂਲਤ ਵੀ ਦਿੱਤੀ ਜਾਵੇ।