ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ

ਪਿੰਡ ਹਾਰਟਾ ਵਿਖੇ ਪੀਐੱਚਸੀ ਹਾਰਟਾ ਬੱਡਲਾ ਹਸਤਪਾਲ ਵਿਖੇ ਠੇਕੇ 'ਤੇ ਕੰਮ ਕਰਦੀਆਂ ਸਮੂਹ ਮਲਟੀਪਰਪਜ਼ ਹੈਲਥ ਵਰਕਰਾ ਫੀਮੇਲ ਦੀ ਬਲਾਕ ਪ੍ਰਧਾਨ ਨਵਪ੍ਰਰੀਤ ਕੌਰ ਦੀ ਪ੍ਰਧਾਨਗੀ ਹੇਠ ਐੱਸਐੱਮਓ ਡਾ. ਸੁਲੀਨ ਕੁਮਾਰ ਨੂੰ ਆਸ਼ਾ ਵਰਕਰਾਂ ਮੰਗ ਸਬੰਧੀ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮਨਪ੍ਰਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਸਾਡੀ ਕਾਫੀ ਸਮੇਂ ਤੋਂ ਮੰਗ ਚੱਲੀ ਆ ਰਹੀ ਹੈ ਕਿ ਸਾਰੀਆਂ ਠੇਕੇ ਦੇ ਕੰਮ ਕਰਨ ਵਾਲੀਆਂ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਮਤਾ ਦਿਵਸ ਅਤੇ ਹੋਰ ਕੰਮਾਂ ਦਾ ਪੂਰਨ ਤੌਰ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਨਵਪ੍ਰਰੀਤ ਕੌਰ ਨੇ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਨਵੀ ਭਾਰਤੀ ਕਰਨ ਤੋਂ ਪਹਿਲਾ ਠੇਕੇ 'ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਜਲਦੀ ਪੱਕਾ ਕੀਤਾ ਜਾਵੇ ਤੇ ਨਵੀਂ ਭਾਰਤੀ ਦੀ ਪ੍ਰਕਿਰਿਆ ਆਰੰਭ ਕੀਤੀ ਜਾਵੇ। ਇਸ ਮੌਕੇ ਆਸ਼ਾ ਵਰਕਾਰਾ ਪਾਸੋ ਮੰਗ ਪੱਤਰ ਡਾਕਟਰ ਸੰਦੀਪ ਡੁਮਾਣਾ, ਡਾਕਟਰ ਜਸਵੀਰ ਕੌਰ ਵਲੋਂ ਡਾਕਟਰ ਸੁਲੀਨ ਕੁਮਾਰ ਐਸ ਐਮ ਓ ਹਾਰਟਾ ਬੱਡਲਾ ਦੇ ਵਿਹਾਬ ਵਜੋਂ ਪ੍ਰਪਾਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਕੌਰ ਏ ਐੱਨਐੱਮ, ਮੱਧੂ ਬਾਲਾ ਆਦਿ ਹਾਜ਼ਰ ਸਨ।