ਭਾਰਤ ਭੂਸ਼ਨ ਸ਼ਰਮਾ, ਹਰਿਆਣਾ

ਸ਼੍ਰੀ ਸਨਾਤਨ ਧਰਮ ਪ੍ਰਤੀਨਧੀ ਸਭਾ ਪੰਜਾਬ, ਨਵੀ ਦਿੱਲੀ ਦੇ ਪ੍ਰਧਾਨ ਡਾ. ਸ਼ਿਵ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਅਨੂਸਾਰ ਜੀਜੀ ਡੀਐੱਸਡੀ ਕਾਲਜ ਹਰਿਆਣਾ ਵਿਖੇ ਪਿੰ੍ਸੀਪਲ ਡਾ. ਗੁਰਦੀਪ ਕੁਮਾਰ ਸ਼ਰਮਾ ਦੀ ਸੇਵਾ ਮੁਕਤੀ 'ਤੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੋਵਿਡ -19 ਦੇ ਚੱਲਦਿਆਂ ਸਾਰੀ ਸਾਵਧਾਨੀਆਂ ਦਾ ਪਾਲਣ ਕਰਦਿਆਂ ਸ਼੍ਰੀ ਸਨਾਤਨ ਧਰਮ ਪ੍ਰਤੀਨਿਧੀ ਸਭਾ, ਕਾਲਜ ਸਟਾਫ, ਵੱਖ-ਵੱਖ ਸਿੱਖਿਆਂ ਸੰਸਥਾਵਾਂ ਦੇ ਪਿ੍ਰੰਸੀਪਲ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪੰਤੀਨਿਧੀਆਂ ਵੱਲੋ ਪਿੰ੍. ਡਾ. ਗੁਰਦੀਪ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆ ਸ਼੍ਰੀ ਸਨਾਤਨ ਧਰਮ ਪ੍ਰਤੀਨਧੀ ਸਭਾ ਦੇ ਜਨਰਲ ਸਕੱਤਰ ਅਤੇ ਐਸ. ਡੀ. ਐਜੂਕੇਸ਼ਨ ਬੋਰਡ ਦੇ ਕਾਰਜਕਾਰੀ ਪ੍ਰਧਾਨ ਪਿੰ੍. ਡਾ. ਦੇਸ਼ ਬੰਧੂ ਸ਼ਰਮਾ ਨੇ ਪਿੰ੍. ਡਾ. ਗੁਰਦੀਪ ਕੁਮਾਰ ਸ਼ਰਮਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਉੱਚ ਪੱਧਰੀ ਸਿੱਖਿਆ ਤੇ ਹੋਰ ਖੇਤਰਾਂ 'ਚ ਹਰ ਕੰਮ ਨੂੰ ਸਫਲਤਾਪੂਰਵਕ ਅੰਜਾਮ ਦੇ ਕੇ ਆਪਣੀ ਵਿਲੱਖਣ ਪ੍ਰਤਿਭਾ ਅਤੇ ਸਖਸ਼ੀਅਤ ਦੀ ਅਨੋਖੀ ਮਿਸਾਲ ਕਾਇਮ ਕੀਤੀ। ਇਸ ਤਰ੍ਹਾਂ ਦੇ ਇਨਸਾਨ ਸਾਡੇ ਅਤੇ ਸਮਾਜ ਲਈ ਪ੍ਰਰੇਰਣਾ ਸਰੋਤ ਅਤੇ ਮਾਰਗਦਰਸ਼ਕ ਹੁੰਦੇ ਹਨ। ਇਸ ਮੌਕੇ ਪਿੰ੍. ਡਾ. ਗੁਰਦੀਪ ਸ਼ਰਮਾ ਨੇ ਆਪਣੇ ਪਿਤਾ ਸਵ: ਰਾਜ ਕੁਮਾਰ ਦੀ ਯਾਦ 'ਚ ਕਾਲਜ ਦੇ ਗਰੀਬ ਵਿਦਿਆਰਥੀਆਂ ਦੀ ਸਹਾਇਤਾ ਲਈ ਇੱਕ ਲੱਖ ਰੁਪਏ ਦੀ ਐੱਫਡੀ ਪ੍ਰਦਾਨ ਕਰਦਿਆਂ ਸਮੁਹ ਹਾਜਰੀਨ ਦੇ ਪ੍ਰਤੀ ਦਿੱਤੇ ਗਏ ਮਾਣ-ਸਨਮਾਨ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ। ਵਾਈਸ ਪਿ੍ਰੰਸੀਪਲ ਡਾ. ਜਸਪਾਲ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ ਪਿ੍ਰੰ. ਡਾ. ਗੁਰਦੀਪ ਕੁਮਾਰ ਸ਼ਰਮਾ ਨੇ ਸਾਢੇ 18 ਸਾਲ ਬਤੌਰ ਲੈਕਚਰਾਰ ਜਦੋਂਕਿ 20 ਸਾਲ ਪਿੰ੍ਸੀਪਲ ਦੇ ਅਹੁਦੇ 'ਤੇ ਕੰਮ ਕਰਦਿਆਂ ਕਾਲਜ ਲਈ ਉੱਚ ਪੱਧਰੀ ਸਿੱਖਿਆ ਲਈ ਨਵੇਂ ਨਵੇਂ ਕੋਰਸ, ਸ਼ਾਨਦਾਰ ਪ੍ਰਸ਼ਾਸਨਿਕ ਸੇਵਾਵਾਂ ਦੇ ਕਾਰਜਕਾਲ ਦੌਰਾਨ ਕਾਲਜ ਦੀ ਕਾਇਆ ਕਲੱਪ ਕਰਕੇ ਇੱਕ ਯਾਦਗਾਰੀ ਇਤਿਹਾਸ ਰਚਿਆ। ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹਨ। ਇਸੇ ਹੀ ਤਰ੍ਹਾਂ ਡਾ. ਗੁਰਦੀਪ ਸ਼ਰਮਾ ਪੰਜਾਬ ਯੂਨੀਵਰਸਿਟੀ ਦੇ ਚਾਰ ਵਾਰ ਸੈਨੇਟ ਮੈਂਬਰ ਤੇ ਸੱਤ ਵਾਰ ਸਿੰਡਕ ਮੈਂਬਰ ਬਣੇ ਅਤੇ ਕਈ ਮਹੱਤਵ ਪੂਰਨ ਕਮੇਟੀਆਂ ਦੇ ਚੇਅਰਮੈਨ ਹਨ। ਇਸ ਮੌਕੇ ਅਸ਼ੋਕ ਸ਼ਰਮਾ, ਪਿੰ੍. ਡਾ. ਨਿਸ਼ਾ ਭਾਰਗਵ ਐਮ. ਸੀ. ਐਮ. ਡੀ. ਏ. ਵੀ ਕਾਲਜ ਚੰਡੀਗੜ, ਮੁਨੀਸ਼ ਸ਼ਰਮਾ ਡੀਐੱਸਪੀ ਹੁਸ਼ਿਆਰਪੁਰ, ਜਾਗਿ੍ਤੀ ਸ਼ਰਮਾ, ਰਾਜਨ ਮੈਣੀ, ਅਮਿਤ ਮੈਣੀ, ਤਨੰਵੀ ਸ਼ਰਮਾ, ਪੁਰਸ਼ਾਰਥ ਮਹਾਜਨ, ਅਕਸ਼ਿਤ ਸ਼ਰਮਾ, ਡਾ. ਜਸਪਾਲ ਸਿੰਘ, ਡਾ. ਰਾਜੀਵ ਕੁਮਾਰ, ਡਾ. ਜਸਵੰਤ ਸਿੰਘ, ਪ੍ਰਰੋ. ਸਰੇਸ਼ ਕੁਮਾਰ, ਡਾ. ਸੰਘਰ, ਡਾ. ਹਰਵਿੰਦਰ ਕੌਰ, ਪਿੰ੍. ਸ਼ਾਦੀ ਲਾਲ ਆਨੰਦ, ਨਰੇਸ਼ ਕੋਸ਼ਲ, ਮੁਕੇਸ਼ ਸਰਮਾ, ਰਾਕੇਸ਼ ਜਰਿਆਲ, ਪ੍ਰਰੋ. ਕੌਸ਼ਲ, ਡਾ. ਸ਼ੁਚੀ ਸ਼ਰਮਾ, ਪਿੰ੍. ਅਨਿਲ ਹਾਂਡਾ, ਪਿੰ੍. ਸੋਨੀਆ ਸੰਧੀਰ, ਬਲਜਿੰਦਰ ਕੌਰ ਤੇ ਕਾਲਜ ਦਾ ਸਮੁੱਚਾ ਟੀਚਿੰਗ ਅਤੇ ਨਾਲ ਟੀਚਿੰਗ ਸਟਾਫ ਹਾਜ਼ਰ ਸੀ।