ਸਤਨਾਮ ਲੋਈ, ਮਾਹਿਲਪੁਰ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐੱਮਪੀਐੱਡ ਸਮੈਸਟਰ ਤੀਜਾ ਦੇ ਐਲਾਨੇ ਨਤੀਜਿਆਂ 'ਚ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਤਿੰਨ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ ਥਾਂ ਪ੍ਰਰਾਪਤ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਕਾਰਜਕਾਰੀ ਪਿ੍ਰੰ. ਅਰਾਧਨਾ ਦੁੱਗਲ ਨੇ ਦੱਸਿਆ ਕਿ ਐੱਮਪੀਐੱਡ ਸਮੈਸਟਰ ਤੀਜਾ ਦੇ ਨਤੀਜੇ 'ਚ ਵਿਦਿਆਰਥਣ ਮਨਪ੍ਰਰੀਤ ਕੌਰ ਨੇ 1936 ਅੰਕ ਹਾਸਿਲ ਕਰਕੇ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ ਤੀਜਾ ਸਥਾਨ ਪ੍ਰਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਰਿਚਾ ਭਾਟੀਆ ਨੇ 1901 ਅੰਕ ਹਾਸਿਲ ਕਰਕੇ ਯੂਨੀਵਰਸਿਟੀ ਵਿੱਚੋਂ ਸੱਤਵਾਂ ਅਤੇ ਵਿਦਿਆਰਥੀ ਪ੍ਰਭ ਸਿੰਘ ਨੇ 1870 ਅੰਕਾਂ ਨਾਲ ਨੌਵਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਪਿ੍ਰੰਸੀਪਲ ਅਰਾਧਨਾ ਦੁੱਗਲ ਨੇ ਸਬੰਧਤ ਵਿਭਾਗ ਦੇ ਸਟਾਫ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਸ ਪ੍ਰਰਾਪਤੀ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੈਸ਼ਨ 2021-22 'ਚ ਆਰਜ਼ੀ ਰਜਿਸਟਰੇਸ਼ਨ ਲਈ ਕਾਲਜ ਦੀ ਵੈੱਬਸਾਈਟ 'ਤੇ ਦਿੱਤੇ ਪ੍ਰਰੋਫਾਰਮੇ ਨੂੰ ਭਰ ਕੇ ਖੇਤਰ ਦੇ ਵਿਦਿਆਰਥੀ ਵੱਖ- ਵੱਖ ਕੋਰਸਾਂ 'ਚ ਆਪਣੀ ਆਰਜ਼ੀ ਰਜਿਸਟਰੇਸ਼ਨ ਕਰਵਾ ਸਕਦੇ ਹਨ।