ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : 10ਵੀਂ ਤੇ 10+2 ਤੋਂ ਬਾਅਦ ਉੱਚ ਸਿੱਖਿਆ ਪ੍ਰਰਾਪਤ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਉਤਰੀ ਭਾਰਤ ਦੀ ਸਿੱਖਿਆ ਦੇ ਖੇਤਰ 'ਚ ਮੋਹਰੀ ਸੰਸਥਾ ਸੇਂਟ ਸੋਲਜਰ ਗਰੁਪ ਆਫ ਇੰਸਟੀਚਿਊਸ਼ਨਜ ਵੱਲੋਂ ਯੋਗ ਵਿਦਿਆਰਥੀਆਂ ਲਈ ਹਰ ਸਾਲ ਦਿੱਤੀ ਜਾਣ ਵਾਲੀ 'ਮਾਸਟਰ ਰਾਜਕੰਵਰ ਚੋਪੜਾ ਇਕ ਕਰੋੜ ਸਕਾਲਰਸ਼ਿਪ' ਇਸ ਸਾਲ ਵੀ ਯੋਗ ਵਿਦਿਆਰਥੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਇਹ ਵਜ਼ੀਫ਼ਾ ਸੇਂਟ ਸੋਲਜਰ ਗਰੁਪ ਆਫ ਇੰਸਟੀਚਿਊਸ਼ਨਜ 'ਚ ਸਿੱਖਿਆ ਪ੍ਰਰਾਪਤ ਕਰਨ ਦੇ ਇੱਛੁਕ ਸਾਰੇ ਵਿਦਿਆਰਥੀਆਂ ਲਈ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਯੋਗਤਾ ਤੇ ਉੱਚ ਸਿੱਖਿਆ ਪ੍ਰਰਾਪਤ ਕਰਨ ਦੀ ਇੱਛਾ ਨੂੰ ਦੇਖਦੇ ਹੋਏ ਸੇਂਟ ਸੋਲਜਰ ਸੰਸਥਾ ਵੱਲੋਂ ਹਰ ਸਾਲ ਇਕ ਕਰੋੜ ਦਾ ਵਜ਼ੀਫ਼ਾ ਦਿੱਤਾ ਜਾਂਦਾ ਹੈ। ਵਜ਼ੀਫ਼ਾ ਬੀ.ਟੈੱਕ., ਪਾਲੀਟੈੱਕਨਿਕ ਡਿਪਲੋਮਾ, ਫਿਜ਼ਿਓਥੈਰੇਪੀ, ਐੱਮਬੀਏ, ਐੱਮਸੀਏ, ਬੀਬੀਏ, ਬੀਸੀਏ, ਜਨਰਲਿਜ਼ਮ ਐਂਡ ਮਾਸ ਕਮਨਿਊਨੀਕੇਸ਼ਨ, ਮੀਡੀਆ ਇੰਟਰਟੇਨਮੈਂਟ ਐਂਡ ਫਿਲਮ ਟੈਕਨਾਲਿਜੀ, ਫੈਸ਼ਨ ਟੈਕਨਾਲਾਜੀ, ਹੋਟਲ ਮੈਨੇਜਮੈਂਟ, ਐੱਲਐੱਲਬੀ, ਬੀਏਐੱਲਬੀਬੀ, ਬੀ.ਕਾਮ ਐੱਲਐੱਲਬੀ, ਫਿਜ਼ੀਕਲ ਐਜ਼ੂਕੇਸ਼ਨ, ਟੀਚਰ ਐਜ਼ੂਕੇਸ਼ਨ, ਨਰਸਿੰਗ, ਫਾਰਮੈਸੀ ਤੇ ਹੋਰ ਡਿਗਰੀ ਕੋਰਸ ਕਰਨ ਦੇ ਇੱਛੁਕ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ। ਚੇਅਰਮੈਨ ਚੋਪੜਾ ਨੇ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਸੂਬਿਆਂ ਤੋਂ ਸੰਸਥਾ 'ਚ ਸਿੱਖਿਆ ਗ੍ਹਿਣ ਕਰਨ ਆਏ 800 ਤੋਂ ਵੱਧ ਵਿਦਿਆਰਥੀਆਂ ਨੇ 'ਮਾਸਟਰ ਰਾਜਕੰਵਰ ਚੋਪੜਾ ਇਕ ਕਰੋੜ ਸਕਾਲਰਸ਼ਿਪ' ਦਾ ਲਾਭ ਲਿਆ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਛੇਤੀ ਤੋਂ ਛੇਤੀ ਇਸ ਸਕਾਲਰਸ਼ਿਪ ਦਾ ਲਾਭ ਪ੍ਰਰਾਪਤ ਕਰਨ ਦੀ ਅਪੀਲ ਕੀਤੀ ਹੈ।