ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਮੰਗਲਵਾਰ ਦੀ ਰਾਤ ਕੁੱਝ ਸਾਧੂਆਂ ਨੇ ਸ਼ਰਾਬੀ ਹਾਲਤ 'ਚ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਦਾਰਾਪੁਰ ਬਾਈਪਾਸ ਹਰਸੀ ਪਿੰਡ ਮੋੜ ਟਾਂਡਾ 'ਤੇ ਸੜਕ ਕਿਨਾਰੇ ਬਣੀਆਂ ਮੂੰਗਫਲੀ, ਚਾਹ ਵੇਚਣ ਵਾਲੇ ਦੀ ਫੜ੍ਹੀਆਂ ਦੀਆਂ ਛੰਨਾਂ ਤੇ ਜੁੱਤੀਆਂ ਗੰਢਣ ਵਾਲੇ ਦੇ ਖੋਖੇ ਨੂੰ ਅੱਗ ਲਗਾ ਦਿੱਤੀ। ਜਿਸ ਕਾਰਨ ਫੜੀਆਂ ਦੀਆਂ ਛੰਨਾਂ ਤੇ ਖੋਖੇ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਨੈਸ਼ਨਲ ਹਾਈਵੇ ਜਲੰਧਰ ਪਠਾਨਕੋਟ ਦੀ ਟਾਂਡਾ ਸ਼ਹਿਰ ਦੀ ਸਰਵਿਸ ਲੇਨ 'ਤੇ ਦਾਰਾਪੁਰ ਬਾਈਪਾਸ ਹਰਸੀ ਪਿੰਡ ਮੋੜ ਟਾਂਡਾ ਵਿਖੇ ਕੁੱਝ ਮੂੰਗਫਲੀ, ਚਾਹ ਵੇਚਣ ਵਾਲਿਆਂ ਨੇ ਆਪਣੀਆਂ ਬੜੀਆਂ ਬਣਾਈਆਂ ਸਨ ਤੇ ਇਕ ਜੁੱਤੀਆਂ ਗੰਢਣ ਵਾਲੇ ਨੇ ਆਪਣਾ ਖੋਖਾ ਬਣਾਇਆ ਸੀ ਤੇ ਆਪਣਾ ਕੰਮਕਾਜ ਕਰਦੇ ਸਨ। ਕੋਰੋਨਾ ਵਾਇਰਸ ਕਰਕੇ ਹੋਏ ਕਰਫਿਊ ਕਰਕੇ ਉਕਤ ਮੂੰਗਫਲੀ, ਚਾਹ ਦੀਆਂ ਫੜੀਆਂ ਤੇ ਜੁੱਤੀਆਂ ਗੰਢਣ ਵਾਲੇ ਦਾ ਖੋਖਾ ਬੰਦ ਸੀ। ਕੁੱਝ ਦਿਨਾਂ ਤੋਂ ਕੁਲਜੀਤ ਬਾਬਾ ਤੇ ਪੰਡਤ ਨਾਮਕ ਸਾਧੂ ਆਪਣੇ ਸਾਥੀ ਸਾਧੂਆਂ ਨਾਲ ਇੰਨ੍ਹਾਂ ਫੜ੍ਹੀਆਂ 'ਚ ਰਾਤ ਨੂੰ ਸੌਣ ਲਈ ਆ ਜਾਂਦੇ ਸਨ। ਮੰਗਲਵਾਰ ਦੀ ਰਾਤ ਵਕਤ ਕਰੀਬ ਸਾਢੇ ਦਸ ਵਜੇ ਉਕਤ ਸਾਰੇ ਸਾਧੂ ਜੋ ਸ਼ਰਾਬੀ ਹਾਲਤ 'ਚ ਸਨ ਆਪਸ 'ਚ ਲੜ ਪਏ ਤੇ ਸਾਧੂ ਨੇ ਸ਼ਰਾਬੀ ਹੋਏ ਕੁਲਜੀਤ ਬਾਬਾ ਨੂੰ ਫੜ੍ਹੀਆਂ ਦੀਆਂ ਛੰਨਾਂ 'ਚ ਸੌਣ ਤੋਂ ਮਨਾਂ ਕਰ ਦਿੱਤਾ ਤਾਂ ਉਕਤ ਸਾਧੂ ਕੁਲਜੀਤ ਬਾਬਾ ਨੇ ਗੁੱਸੇ 'ਚ ਉਕਤ ਫੜ੍ਹੀਆਂ ਦੀਆਂ ਛੰਨਾਂ ਨੂੰ ਅੱਗ ਲਗਾ ਦਿੱਤੀ ਜੋ ਵੇਖਦੇ ਵੇਖਦੇ ਵਿਕਰਾਲ ਰੂਪ ਧਾਰਨ ਕਰ ਗਈ, ਜਿਸ ਕਾਰਨ ਫੜੀਆਂ ਦੀਆਂ ਛੰਨਾਂ ਤੇ ਖੋਖਾ ਸੜ ਕੇ ਸੁਆਹ ਹੋ ਗਏ ਤੇ ਸਾਰੇ ਸਾਧੂ ਮੌਕੇ ਤੋਂ ਦੌੜ ਗਏ। ਮੌਕੇ ਤੇ ਨੇੜਲੇ ਘਰਾਂ ਚ ਰਹਿ ਰਹੇ ਲੋਕਾਂ ਵਲੋਂ ਇਕੱਠੇ ਹੋਏ ਪਾਣੀ ਨਾਲ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ, ਪਰ ਅਜੇ ਤੱਕ ਮੌਕੇ 'ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ।

ਜਦੋਂ ਇਸ ਸਬੰਧੀ ਐੱਸਐੱਚਓ ਟਾਂਡਾ ਹਰਗੁਰਦੇਵ ਸਿੰਘ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੋਲ ਕੋਈ ਸ਼ਿਕਾਇਤ ਆਉਗੀ ਤਾਂ ਕਾਰਵਾਈ ਜਰੂਰ ਕੀਤੀ ਜਾਵੇਗੀ।