ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਠੱਕਰਵਾਲ ਵਿਖੇ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਅਤੇ ਕਰਫਿਊ ਦੌਰਾਨ ਗ੍ਰਾਮ ਪੰਚਾਇਤ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਇਸ ਮੌਕੇ ਸਰਪੰਚ ਨੰਬਰਦਾਰ ਜਸਵਿੰਦਰ ਸਿੰਘ ਠੱਕਰਵਾਲ ਜ਼ਿਲ੍ਹਾ ਪਸ਼ੀਦ ਮੈਂਬਰ ਨੇ ਕਿਸੇ ਅਣਪਛਾਤੇ ਵਿਅਕਤੀ ਦੀ ਪਿੰਡ ਵਿਚ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਬਿਨਾਂ ਕੰਮ ਤੋਂ ਪਿੰਡ ਤੋਂ ਕਿਸੇ ਵੀ ਵਿਅਕਤੀ ਨੂੰ ਬਾਹਰ ਜਾਣ ਦਿੱਤਾ ਜਾਵੇਗਾ।

ਇਸ ਮੌਕੇ ਦਲਜੀਤ ਸਿੰਘ ਪੰਚ, ਦਿਆਲ ਸਿੰਘ, ਜੋਗਾ ਸਿੰਘ, ਕੁਸ ਕੁਮਾਰ, ਜੋਗਿੰਦਰ ਕੌਰ ਪੰਚ, ਸੁਮਨ ਕੁਮਾਰੀ ਪੰਚ, ਮਨਜੀਤ ਸਿੰਘ ਪੰਚ, ਗੁਰਪਾਲ ਸਿੰਘ, ਡਾਕਟਰ ਬਲਵੀਰ ਸਿੰਘ, ਸੁਰਿੰਦਰ ਸਿੰਘ, ਕੈਪਟਨ ਅਮਨਚੈਨ ਸਿੰਘ, ਸੁਰਿੰਦਰ ਸਿੰਘ, ਕੈਪਟਨ ਗਿਆਨ ਸਿੰਘ, ਪਰਮਜੀਤ ਸਿੰਘ ਪੰਮਾ ਖਹਿਰਾ ਆਦਿ ਹਾਜ਼ਰ ਸਨ।