ਸਤਨਾਮ ਲੋਈ, ਮਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਪੰਜੌੜਾ ਵਿਖੇ ਕੋਰੋਨਾ ਵਾਇਰਸ ਨੂੰ ਲੈ ਕੇ ਥਾਣਾ ਮੁਖੀ ਵੱਲੋਂ ਜਬਾਨੀ ਹੁਕਮਾਂ ਅਨੁਸਾਰ ਪਿੰਡ ਵਿਚ ਨਾਕਾਬੰਦੀ ਕਰਵਾ ਦਿੱਤੀ। ਇਸ ਨਾਲ ਪਿੰਡ 'ਚ ਨਸ਼ੇ ਦਾ ਵਪਾਰ ਕਰਨ ਵਾਲੇ ਕੋਲੋ ਨਸ਼ਾ ਲੈਣ ਆਏ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਮੁਖੀ ਮੇਹਟੀਆਣਾ ਨੂੰ ਦੱਸਿਆ ਤਾਂ ਥਾਣਾ ਮੁਖੀ ਨੇ ਕਿਹਾ ਕਿ ਤਿੰਨ ਚਾਰ ਥੱਪੜ ਮਾਰ ਕੇ ਛੱਡ ਦਿਓ। ਪਿੰਡ ਦੀ ਪੰਚਾਇਤ ਨੇ ਹਲਕਾ ਵਿਧਾਇਕ ਨੂੰ ਵੀ ਥਾਣਾ ਮੁਖੀ ਦੀ ਕਾਰਜਗੁਜਾਰੀ ਵਾਰੇ ਫੋਨ 'ਤੇ ਦੱਸਿਆ ਪਰ ਕੋਈ ਵਧੀਆ ਹੁੰਗਾਰਾ ਨਾ ਮਿਲਨ ਕਰਕੇ ਪਿੰਡ ਦੀ ਪੰਚਾਇਤ ਨੇ ਦੁਖੀ ਹੋ ਪਿੰਡ ਚੋਂ ਨਾਕਾਬੰਦੀ ਚੱਕ ਦਿੱਤੀ¨

ਪ੍ਰਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਜੌੜਾ ਦੇ ਸਰਪੰਚ ਮਨਪ੍ਰਰੀਤ ਕੌਰ ਨੇ ਪੰਚਾਇਤ ਮੈਂਬਰਾਂ ਬਹਾਦਰ ਸਿੰਘ ਪ੍ਰਮਾਰ, ਪੰਚ ਨੀਨਾ ਰਾਣੀ, ਪੰਚ ਗੁਰਦੇਵ ਸਿੰਘ, ਜਗਦੀਸ਼ ਚੰਦ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਜਸਵੀਰ ਕੌਰ, ਸੰਦੀਪ ਕੌਰ, ਬਲਵਿੰਦਰ ਕੌਰ ਦੀ ਹਾਜ਼ਰੀ 'ਚ ਦੱਸਿਆ ਕਿ ਥਾਣਾ ਮੁਖੀ ਨੇ ਪਿੰਡ ਦੀ ਪੰਚਾਇਤ ਨੂੰ ਜਬਾਨੀ ਹੁਕਮ ਕਰਕੇ ਕਿ ਤੁਸੀਂ ਪਿੰਡ 'ਚ ਕੋਰੋਨਾ ਵਾਇਰਸ ਤੋਂ ਬਚਾ ਲਈ ਆਪਣੇ ਪਿੰਡ ਤੋ ਬਾਹਰਲੇ ਬੰਦੇ ਨੂੰ ਪਿੰਡ 'ਚ ਦਾਖਲ ਹੋਣ ਲਈ ਪਿੰਡ ਦੀ ਨਾਕਾਬੰਦੀ ਕਰੋ।

ਉਨ੍ਹਾਂ ਦੱਸਿਆ ਕਿ ਅਸੀਂ ਥਾਣਾ ਮੁਖੀ ਦੇ ਹੁਕਮਾਂ ਦੀ ਤਾਮੀਲ ਕਰਕੇ 29 ਮਾਰਚ ਸ਼ਾਮ 5,50 ਤੇ ਨਾਕਾਬੰਦੀ ਦੌਰਾਨ ਬਾਹਰੋਂ ਆਏ ਦੋ ਨੌਜਵਾਨਾਂ ਨੂੰ ਰੋਕ ਕੇ ਪੁੱਿਛਆ ਤਾਂ ਉਸ ਨੇ ਦੱਸਿਆ ਕਿ ਉਹ ਪਿੰਡ ਪੰਜੌੜਾ ਦੇ ਇਕ ਨੌਜਵਾਨ ਤੋਂ ਨਸ਼ਾ ਲੈਣ ਆਏ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਥਾਣਾ ਮੁਖੀ ਮੇਹਟੀਆਣਾ ਦੇ ਧਿਆਨ ਵਿੱਚ ਲਿਆਂਦਾ ਤਾਂ ਥਾਣਾ ਮੁਖੀ ਨੇ ਕਿਹਾ ਕਿ ਤਿੰਨ ਚਾਰ ਥੱਪੜ ਮਾਰ ਕੇ ਛੱਡ ਦਿਓ। ਉਨ੍ਹਾਂ ਦੱਸਿਆ ਕਿ ਫਿਰ ਉਨ੍ਹਾਂ ਇਹ ਮਾਮਲਾ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਅਖਬਾਰ 'ਚ ਖਬਰ ਲਗਵਾ ਦਿਓ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਸਲਾਹ ਕਰਕੇ ਸਵੇਰੇ 8 ਵਜੇ ਤੋਂ 11 ਵਜੇ ਤੱਕ ਕਰਿਆਨੇ ਦੀ ਖਰੀਦਣ ਤੇ 3 ਤੋ 6 ਵਜੇ ਤਕ ਪਸ਼ੂਆਂ ਦੇ ਚਾਰੇ ਲਈ ਖੇਤਾਂ 'ਚ ਚਾਰਾ ਲੈਣ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਸਾਡੇ ਪਿੰਡ ਆਏ ਤੇ ਕਿਹਾ ਕਿ ਤੁਸੀਂ ਪਿੰਡ 'ਚ ਅਨਾਊਸਮੈਟ ਗਲਤ ਕੀਤੀ ਹੈ ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਨੇ ਕਿਹਾ ਕਿ ਤੁਸੀਂ ਕਿਸੇ ਵੀ ਆਣ ਜਾਣ ਵਾਲੇ ਨੂੰ ਰੋਕਣਾ ਨਹੀਂ ਤੇ ਨਾ ਹੀ ਤਿੰਨ ਤੋਂ ਵੱਧ ਬੰਦੇ ਨਾਕੇ ਤੇ ਬਿਠਾਉਣੇ, ਜੇਕਰ ਵੱਧ ਬਿਠਾਏ ਤੲ ਪੰਚਾਇਤ 'ਤੇ ਮਾਮਲਾ ਦਰਜ ਕਰ ਦਿੱਤਾ ਜਾਵੇਗਾ¨ ਸੋਮਵਾਰ ਪੰਚਾਇਤ ਨੇ ਪੁਲਿਸ ਦੇ ਬੇਰੁਖੀ ਬਤੀਰੇ ਤੋਂ ਤੰਗ ਹੋ ਕੇ ਪਿੰਡ ਦੀ ਨਾਕਾਬੰਦੀ ਚੁੱਕ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਵੀ ਪਿੰਡ 'ਚ ਘਟਨਾ ਹੁੰਦੀ ਹੈ ਤਾਂ ਪੁਲਿਸ ਜਿੰਮੇਵਾਰ ਹੋਵੇਗੀ।

------

ਕੀ ਕਹਿੰਦੇ ਹਨ ਥਾਣਾ ਮੁਖੀ ਪ੍ਰਦੀਪ ਕੁਮਾਰ

ਇਸ ਸਬੰਧੀ ਜਦੋਂ ਥਾਣਾ ਮੁਖੀ ਪ੍ਰਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਕੇ ਤੇ ਜੇਕਰ ਚਾਰ ਤੋਂ ਵੱਧ ਵਿਅਕਤੀ ਬੈਠੇ ਹੋਣਗੇ ਤਾਂ ਅਸੀਂ ਉਨ੍ਹਾਂ ਖਿਲਾਫ਼ ਕਰਵਾਈ ਕਰਾਂਗੇ। ਜਦੋਂ ਉਨ੍ਹਾਂ ਪਾਸੋਂ ਨਸ਼ੇ ਦੇ ਸਬੰਧ ਵਿਚ ਪੁੱਿਛਆ ਤਾਂ ਉਹ ਗੱਲ ਨੂੰ ਅਣਸੁਣੀ ਕਰ ਗਏ।