ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੂਬੇ ਦੇ ਸਿਹਤ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਤਾਲਮੇਲ ਕਮੇਟੀ ਪੈਰਾ-ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਸੂਬਾ ਕਨਵੀਨਰ ਬਲਵੀਰ ਸਿੰਘ, ਚੇਅਰਮੈਨ ਇੰਦਰਜੀਤ ਵਿਰਦੀ, ਚੀਫ-ਅਰਗੇਨਾਈਜ਼ਰ ਬਲਵਿੰਦਰ ਕੁਮਾਰ, ਵਿੱਤ ਸਕੱਤਰ ਮਨਜੀਤ ਸਿੰਘ ਬਾਜਵਾ, ਪ੍ਰਰੈਸ ਸਕੱਤਰ ਹਰੀ ਬਿਲਾਸ ਨੇ ਇਕ ਸਾਂਝੇ ਪ੍ਰਰੈਸ ਬਿਆਨ 'ਚ ਕਿਹਾ ਹੈ ਕਿ ਨੋਵਲ ਕੋਰੋਨਾ ਜਿਹੀ ਜਾਨਲੇਵਾ ਬਿਮਾਰੀ ਵੱਲੋਂ ਪੂਰੇ ਸੰਸਾਰ ਦੀ ਤਰ੍ਹਾਂ ਹੀ ਭਾਰਤ ਅਤੇ ਪੰਜਾਬ ਅੰਦਰ ਵੀ ਪੈਰ ਪਸਾਰੇ ਜਾ ਰਹੇ ਹਨ ਅਤੇ ਸ਼ੱਕੀ ਵਿਅਕਤੀਆਂ ਅਤੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਸਬੰਧੀ ਜਾਨ ਤਲੀ 'ਤੇ ਧਰ ਕੇ ਡਿਊਟੀ 'ਤੇ ਡਟੇ ਸਮੁੱਚੇ ਸਿਹਤ ਕਾਮਿਆਂ ਦੀ ਜਾਨ ਦੀ ਸੁਰੱਖਿਆ ਵੱਲ ਸਰਕਾਰ ਅਤੇ ਵਿਭਾਗ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਹਸਪਤਾਲਾਂ ਅਤੇ ਫੀਲਡ ਅੰਦਰ ਇਸ ਮਹਾਮਾਰੀ ਦੌਰਾਨ ਬਹੁਤ ਹੀ ਘੱਟ ਸਰੁੱਖਿਆ ਉਪਕਰਨਾਂ ਨਾਲ ਡਿਊਟੀ ਨਿਭਾਅ ਰਹੇ ਸਿਹਤ ਕਰਮਚਾਰੀ ਬਹੁਤ ਮੁਸ਼ਕਿਲ ਨਾਲ ਡਿਊਟੀ ਕਰ ਰਹੇ ਹਨ।

ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਰਿਲੀਫ ਫੰਡ 'ਚ ਇਕੱਠੇ ਹੋਏ ਫੰਡ ਦਾ ਬਣਦਾ ਹਿੱਸਾ ਪੰਜਾਬ ਨੂੰ ਦੇਣਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਰਿਲੀਫ ਫੰਡ 'ਚ ਜਮਾਂ ਹੋਇਆ ਫੰਡ ਰਾਹਤ ਕਾਰਜਾਂ ਲਈ ਤੁਰੰਤ ਦੇਣਾ ਚਾਹੀਦਾ ਹੈ। ਜਥੇਬੰਦੀ ਦੇ ਸੂਬਾਈ ਆਗੂ ਪ੍ਰਰੇਮ ਚੰਦ ਆਜ਼ਾਦ, ਬਲਜਿੰਦਰ ਸਿੰਘ, ਗੋਪਾਲ ਮਲਹੋਤਰਾ, ਨਰਿੰਦਰ ਸਿੰਘ, ਸਰਬਜੀਤ ਸਿੰਘ, ਬਲਜੀਤ ਸਿੰਘ ਖਾਲਸਾ, ਸਵਿੰਦਰ ਭੱਟੀ, ਰਜਿੰਦਰ ਸ਼ਰਮਾ, ਮਨੋਹਰ ਸਿੰਘ, ਕਰਮਜੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਵੱਲੋਂ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਹਸਪਤਾਲਾਂ ਅੰਦਰ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦੇ ਸੈਂਕੜੇ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਇਸ ਬਿਮਾਰੀ ਦੀ ਚਪੇਟ ਵਿਚ ਆ ਗਏ ਹਨ। ਸਿਹਤ ਵਿਭਾਗ ਅੰਦਰ ਸਿਧੇ ਕੋਰੋਨਾ ਮਰੀਜ਼ਾਂ ਨਾਲ ਸੰਪਰਕ ਰੱਖਦੇ ਡਾਕਟਰ, ਸਟਾਫ ਨਰਸਾਂ, ਰੇਡੀਓਗ੍ਰਾਫਰ, ਲੈਬ-ਟੈਕਨੀਸ਼ਨ, ਫਾਰਮੇਸੀ ਅਫ਼ਸਰ, ਆਪਥੈਲਮਿਲ ਅਫ਼ਸਰ, ਹੈਲਥ ਇੰਸਪੈਕਟਰ, ਐਲਐਚਵੀਜ਼, ਏਐਨਐਮ, ਮੇਲ ਵਰਕਰ, ਵਾਰਡ ਸਰਵੈਂਟ, ਸਵੀਪਰ, ਓਟੀ ਅਸਿਸਟੈਂਟ, ਈਸੀਜੀ ਟੈਕੀਸ਼ਨ ਆਦਿ ਸਿਹਤ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਬਿਮਾਰੀ ਦਾ ਇਲਾਜ ਕਰਦਿਆਂ ਆਪਣਾ ਬਚਾਅ ਕਰਨ ਲਈ ਆਪਣੀ ਤਨਖਾਹ 'ਚੋਂ ਆਪਣੇ ਲਈ ਅਤੇ ਬਹੁਤ ਘੱਟ ਤਨਖਾਹ 'ਤੇ ਕੰਮ ਕਰਦੇ ਕੰਟਰੈਕਟ ਕਾਮਿਆਂ ਅਤੇ ਨਿਗੂਣੇ ਜਿਹੇ ਇੰਨਸੈਨਟਿਵ ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ਲਈ ਸੁਰੱਖਿਆਂ ਉਪਕਰਣ ਖਰੀਦ ਕੇ ਆਪਣਾ ਅਤੇ ਉਨ੍ਹਾਂ ਦਾ ਬਚਾਅ ਕਰਨਾ ਚਾਹੀਦਾ ਹੈ। ਸੁਰੱਖਿਆ ਦੀ ਘਾਟ ਕਾਰਣ ਜਾਨ ਜੋਖਮ ਵਿਚ ਪਾ ਕੇ ਕਰੋਨਾ ਗ੍ਸਤ ਮਰੀਜ਼ਾਂ ਦਾ ਇਲਾਜ ਕਰਦੇ ਮੈਡੀਕਲ ਕਾਲਜ ਅੰਮਿ੍ਤਸਰ ਦੇ ਸਿਹਤ ਕਾਮਿਆਂ ਵੱਲੋਂ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਕੀਤੇ ਸੰਘਰਸ਼ ਦਾ ਵੀ ਜਥੇਬੰਦੀ ਵਲੋਂ ਸਮਰਥਨ ਕੀਤਾ ਜਾਂਦਾ ਹੈ।