- ਦਸਵੀਂ ਵਿੱਚ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਉਣ ਤੇ ਮਿਲਿਆ ਸਨਮਾਨ

ਫੋਟੋ 121 ਪੀ - ਬਲਜਿੰਦਰ ਕੌਰ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਬਲਵੀਰ ਸਿੰਘ ਸੀਂਚੇਵਾਲ ਤੇ ਦਿ੍ਸ਼ਟੀ ਸੰਸਥਾ ਦੇ ਮੈਂਬਰ।

-

ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਉਪਮੰਡਲ ਮੁਕੇਰੀਆਂ ਦੇ ਪਿੰਡ ਹਰਸਾ ਕਲੋਤਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਬਲਜਿੰਦਰ ਕੌਰ ਨੂੰ 'ਦਿ੍ਸ਼ਟੀ ਸੰਸਥਾ' (ਕੈਨੇਡਾ) ਵੱਲੋਂ ਚੰਡੀਗੜ੍ਹ ਪ੍ਰਰੈਸ ਕਲੱਬ ਵਿਖੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ਰੰਸੀਪਲ ਸੋਨਿਕਾ ਨੇ ਦੱਸਿਆ ਕਿ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਬਲਜਿੰਦਰ ਕੌਰ ਨੇ ਸਾਲ 2018-19 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਦਸਵੀਂ ਦੀ ਪ੍ਰਰੀਖਿਆ ਵਿਚ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਸੀ। ਵਿਦਿਆਰਥਣ ਦੀ ਇਸ ਪ੍ਰਰਾਪਤੀ ਦੀ ਸ਼ਲਾਘਾ ਕਰਦੇ ਹੋਏ ਕੈਨੇਡਾ ਦੀ 'ਦਿ੍ਸ਼ਟੀ ਸੰਸਥਾ' ਵੱਲੋਂ ਪਿਛਲੇ ਦਿਨੀਂ ਪ੍ਰਰੈਸ ਕਲੱਬ ਚੰਡੀਗੜ੍ਹ ਵਿਚ ਉੱਘੇ ਸਮਾਜ ਸੇਵੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਕਰਵਾਏ ਭਰਵੇਂ ਸਮਾਗਮ ਵਿਚ 50 ਹਜ਼ਾਰ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦੇ ਹੋਏ ਮਾਸਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਹਰਮਿੰਦਰ ਿਢੱਲੋਂ ਦੀ ਅਗਵਾਈ ਵਾਲੀ ਕੈਨੇਡਾ ਆਧਾਰਿਤ ਗੈਰ ਸਰਕਾਰੀ ਸੰਸਥਾ 'ਦਿ੍ਸ਼ਟੀ ਪੰਜਾਬ' ਨੇ ਆਪਣੇ 10ਵੇਂ ਸਾਲਾਨਾ ਐਵਾਰਡ ਸਮਾਗਮ ਵਿਚ ਪੰਜਾਬ ਦੇ 23 ਹੋਣਹਾਰ ਵਿਦਿਆਰਥੀਆਂ ਨੂੰ ਕਰੀਬ 11.50 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਦੀ ਮੈਰਿਟ ਸੂਚੀ ਵਿਚ ਸਰਕਾਰੀ ਸਕੂਲਾਂ ਦੇ 64 ਵਿਦਿਆਰਥੀ ਆਏ ਸਨ, ਜਿਨ੍ਹਾਂ 'ਚੋਂ ਦਿ੍ਸ਼ਟੀ ਸੰਸਥਾ ਵੱਲੋਂ ਆਰਥਿਕ ਪੱਧਰ ਦੇ ਹਿਸਾਬ ਨਾਲ 23 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ। ਹਰਸਾ ਕਲੋਤਾ ਸਕੂਲ ਦੀ ਵਿਦਿਆਰਥਣ ਬਲਜਿੰਦਰ ਕੌਰ ਦਾ ਚੁਣਿਆ ਜਾਣਾ ਚੰਗੀ ਗੱਲ ਹੈ ਤੇ ਇਸ ਨਾਲ ਜਿੱਥੇ ਵਿਦਿਆਰਥਣ ਨੂੰ ਅਗਲੇਰੀ ਪੜ੍ਹਾਈ ਲਈ ਆਰਥਿਕ ਮਦਦ ਮਿਲੀ ਹੈ ਉੱਥੇ ਹੀ ਉਹ ਬਾਕੀ ਵਿਦਿਆਥੀਆਂ ਲਈ ਪ੍ਰਰੇ੍ਰਰਣਾ ਵੀ ਬਣ ਗਈ ਹੈ। ਇਸ ਮੌਕੇ ਪਿ੍ਰੰ. ਸੋਨਿਕਾ ਨੇ ਵਿਦਿਆਰਥਣ ਬਲਜਿੰਦਰ ਕੌਰ ਅਤੇ ਸਕੂਲ ਦੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਵਿਦਿਆਰਥਣ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।