- ਵਿਦਿਆਰਥੀਆਂ ਨੇ ਕੀਤਾ 50 ਯੂਨਿਟ ਖ਼ੂਨਦਾਨ

ਫੋਟੋ 101 ਪੀ - ਕੈਂਪ ਦੌਰਾਨ ਖ਼ੂਦਾਨ ਕਰਦੇ ਹੋਏ ਸੇਂਟ ਸੋਲਜਰ ਦੇ ਵਿਦਿਆਰਥੀ।

ਫੋਟੋ 101 ਏ ਪੀ - ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਮਡੀ ਮਨਹਰ ਅਰੋੜਾ, ਡਾ. ਗਗਨਦੀਪ ਸਿੰਘ ਤੇ ਹੋਰ।

-

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ 'ਚ ਖ਼ੂਨਦਾਨ ਕਰਨ ਦੀ ਭਾਵਨਾ ਤੇ ਖ਼ੂਨਦਾਨ ਲਈ ਪ੍ਰਰੇਰਿਤ ਕਰਨ ਦੇ ਉਦੇਸ਼ ਨਾਲ 6ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ 'ਚ ਡਾ. ਗਗਨਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਗਰੁੱਪ ਦੇ ਐੱਮਡੀ ਪ੍ਰਰੋ. ਮਨਹਰ ਅਰੋੜਾ, ਪਿ੍ਰੰਸੀਪਲ ਰਣਬੀਰ ਸਿੰਘ ਤੇ ਸਟਾਫ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਜਸਮੀਤ ਥਾਪਰ, ਤੰਤਿਦਰ ਸਿੰਘ, ਰਮਨ ਕੁਮਾਰ, ਅਮਿ੍ਤ, ਮਨਦੀਪ ਸਿੰਘ, ਮੰਨਤ, ਅਮਨ ਸ਼ੁਕਲਾ ਸਮੇਤ 50 ਵਿਦਿਆਰਥੀਆਂ ਨੇ 50 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਐੱਮਡੀ ਪ੍ਰਰੋ. ਮਨਹਰ ਅਰੋੜਾ, ਪਿ੍ਰੰਸੀਪਲ ਰਣਬੀਰ ਸਿੰਘ ਤੇ ਡਾ. ਗਗਨਦੀਪ ਸਿੰਘ ਵੱਲੋਂ ਖ਼ੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾ. ਗਗਨਦੀਪ ਸਿੰਘ ਨੇ ਸਾਰੇ ਵਿਦਿਆਰਥੀਆਂ ਦਾ ਖ਼ੂਨਦਾਨ ਦਾ ਮਹੱਤਵ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਾਨ ਕੀਤੇ ਗਏ ਖ਼ੂਨ ਨਾਲ ਕਿਸੇ ਜ਼ਰੂਰਤਮੰਦ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕ ਤੰਦਰੁਸਤ ਵਿਅਕਤੀ ਤਿੰਨ ਮਹੀਨੇ 'ਚ ਇਕ ਵਾਰ ਖ਼ੂਨਦਾਨ ਕਰ ਸਕਦਾ ਹੈ। ਖ਼ੂਨਦਾਨ ਨਾਲ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ। ਉਨ੍ਹਾਂ ਨੇ ਸੇਂਟ ਸੋਲਜਰ ਗਰੁੱਪ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗਰੁੱਪ ਦੇ ਪ੍ਰਰੋ-ਚੇਅਰਮੈਨ ਪਿ੍ਰੰਸ ਚੋਪੜਾ ਨੇ ਵਿਦਿਆਰਥੀਆਂ ਤੇ ਕਾਲਜ ਸਟਾਫ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਭਵਿੱਖ 'ਚ ਵੀ ਖ਼ੂਨਦਾਨ ਵਰਗੇ ਸਮਾਜਸੇਵੀ ਕੰਮਾਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰਰੇਰਿਤ ਕੀਤਾ। ਕੈਂਪ ਦੌਰਾਨ ਡਾ. ਅਲਕਾ ਗੁਪਤਾ, ਡਾਇਰੈਕਟਰ ਵੀਨਾ ਦਾਦਾ, ਡਾ. ਗੁਰਪ੍ਰਰੀਤ ਸਿੰਘ ਸੈਣੀ ਤੇ ਮਨਜੀਤ ਸਿੰਘ ਢੱਲ ਵੀ ਮੌਜੂਦ ਸਨ।