ੋਫੋਟੋ 129 ਪੀ - ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਹੋਣਹਾਰ ਵਿਦਿਆਰਥੀ।

-

ਹਰਮੋਹਿੰਦਰ ਸਿੰਘ, ਦਸੂਹਾ : ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀ ਜਮਾਤੀ ਵਿਸ਼ਿਆਂ ਦੇ ਨਾਲ-ਨਾਲ ਹੋਰਨਾਂ ਪ੍ਰਰੀਖਿਆਵਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦਾ ਉਦਾਹਰਨ ਟੀਈਟੀ (ਟੈਲੇਂਟ ਐਨਹੈਂਸਮੈਂਟ ਟੈਸਟ) ਦੀ ਪ੍ਰਰੀਖਿਆ ਹੈ। ਜਿਸ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਗਣਿਤ (ਮੈਥਸ) ਵਿਸ਼ੇ ਦੀ ਪ੍ਰਰੀਖਿਆ ਵਿਚ ਸਕੂਲ ਦੀ ਪਹਿਲੀ ਜਮਾਤ ਦੇ ੳੇੁਦੇ ਪਰਤਾਪ ਸਿੰਘ, ਸਤਜੋਤ ਸਿੰਘ, ਪ੍ਰਣਵ ਭੰਡਾਰੀ, ਚਾਹਤਪ੍ਰਰੀਤ ਕੌਰ, ਦੂਸਰੀ ਜਮਾਤ ਦੇ ਰਣਵੀਰ ਸਿੰਘ, ਗੁਰਨੂਰ ਸਿੰਘ ਪੰਨੂ, ਵਿਸ਼ਵ ਰਾਣਾ, ਤੀਸਰੀ ਜਮਾਤ ਦੇ ਨਾਮਿਯਾ ਅਰੋੜਾ, ਦੇਵਨਾ ਪੁਰੀ, ਜਪਸ਼ਬਦ ਸਿੰਘ, ਪਰਨਿਕਾ ਠਾਕੁਰ, ਨਵਰੀਤ ਮਲਹੋਤਰਾ, ਚੌਥੀ ਜਮਾਤ ਦੇ ਸਾਹਿਬ ਸਿੰਘ ਬਰਾੜ, ਵੱਤਸਲ ਗੁਪਤਾ, ਪ੍ਰਬੰਧਨਦੀਪ ਸਿੰਘ, ਗੁਨਵੀਰ ਕੌਰ ਬਾਜਵਾ, ਪੰਜਵੀਂ ਜਮਾਤ ਦੇ ਸਾਂਚੀ ਕਤਿਯਾਲ, ਸਕਸ਼ਮ ਮਹਾਜਨ, ਗੁਲਨਾਰ ਿਢੱਲੋਂ, ਛੇਵੀਂ ਜਮਾਤ ਦੇ ਖੁਸ਼ਕਰਮਨ ਸਿੰਘ, ਦਿਵਯਾਂਸ਼, ਮੁਸਕਾਨ ਕੌਰ, ਸੱਤਵੀਂ ਜਮਾਤ ਦੇ ਆਰਯਨ ਓਹਰੀ, ਅਭੈ ਪ੍ਰਤਾਪ ਸਿੰਘ, ਗਗਨਦੀਪ ਸਿੰਘ, ਗੁਰਸਰਜਿਤ ਸਿੰਘ, ਅੱਠਵੀਂ ਜਮਾਤ ਦੇ ਵਰੁਨ ਵਿਹਾਲ, ਸਿੱਦਤਪ੍ਰਰੀਤ ਕੌਰ, ਦਮਨਦੀਪ ਸਿੰਘ ਦੂਸਰੇ ਰਾਊਂਡ ਲਈ ਚੁਣੇ ਗਏ। ਸਾਇੰਸ ਵਿਸ਼ੇ ਦੀ ਪ੍ਰਰੀਖਿਆ ਵਿਚ ਸਕੂਲ ਦੀ ਪਹਿਲੀ ਜਮਾਤ ਦੇ ਪ੍ਰਰੀਤ ਕੰੁਵਰ ਸਿੰਘ, ਸਿਮਰਤਪ੍ਰਰੀਤ ਕੌਰ, ਮਹਿਕ ਠਾਕੁਰ, ਦੂਸਰੀ ਜਮਾਤ ਦੇ ਪ੍ਰਨਯ, ਬਿਲਾਵਲ ਸਿੰਗ ਿਢੱਲੋਂ, ਰਨਵੀਰ ਸਿੰਘ, ਤੀਸਰੀ ਜਮਾਤ ਦੇ ਜਪਸ਼ਬਦ ਸਿੰਘ, ਪਰਨਿਕਾ ਠਾਕੁਰ, ਭਵਦੀਪ ਸਿੰਘ ਓਲਖ, ਚੌਥੀ ਜਮਾਤ ਦੇ ਜਤਿਨ ਮਹਿਤਾ, ਅਭੈ ਰਾਣਾ, ਧੈਰਿਆ ਨੰਦਾ, ਪੰਜਵੀਂ ਜਮਾਤ ਦੇ ਸਕਸ਼ਮ ਮਹਾਜਨ, ਕਨਿਕਾ, ਸਾਂਚੀ ਕਤਿਯਾਲ, ਛੇਵੀਂ ਜਮਾਤ ਦੇ ਸੰਚਿਤ ਸ਼ਰਮਾ, ਲੀਆ ਅਰੋੜਾ, ਜਤਿਨ ਵਰਮਾ, ਸੱਤਵੀਂ ਜਮਾਤ ਦੇ ਆਰਿਯਨ ਓਹਰੀ, ਚਰਚਿਤ ਗੋਇਲ, ਕੇਸ਼ਵ ਗੋਂਧੀ, ਅੱਠਵੀਂ ਜਮਾਤ ਦੇ ਵਾਮਿਕਾ ਰਲਹਨ, ਤੇਜਲ, ਜੋਏਦੀਪ ਕੌਰ, ਗੌਤਮ ਸਿੰਘ ਰਾਜਪੂਤ ਦੂਸਰੇ ਰਾਊਂਡ ਲਈ ਚੁਣੇ ਗਏ। ਬੱਚਿਆਂ ਨੇ ਇਨ੍ਹਾਂ ਪ੍ਰਰੀਖਿਆਵਾਂ 'ਚ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਮਾਤਾ-ਪਿਤਾ ਅਤੇ ਪੂਰੇ ਸਕੂਲ ਨੂੰ ਖੁਸ਼ ਹੋਣ ਦਾ ਮੌਕਾ ਪ੍ਰਦਾਨ ਕੀਤਾ ਹੈ। ਵਿਦਿਆਰਥੀਆਂ ਦੀ ਅਜਿਹੀ ਉਪਲੱਬਧੀ ਨਾਲ ਬਾਕੀ ਵਿਦਿਆਰਥੀਆਂ ਨੂੰ ਵੀ ਸਖਤ ਮਿਹਨਤ ਕਰਨ ਤੇ ਸਫ਼ਲਤਾ ਪ੍ਰਰਾਪਤ ਕਰਨ ਦੀ ਪ੍ਰਰੇਰਣਾ ਮਿਲਦੀ ਹੈ। ਸਕੂਲ ਦੇ ਪਿ੍ਰੰਸੀਪਲ ਅਨਿਤ ਅਰੋੜਾ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਜੀਵਨ ਵਿਚ ਸਫਲਤਾ ਪ੍ਰਰਾਪਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਭਵਿੱਖ ਨਿਰਮਾਣ 'ਚ ਅਜਿਹੀਆਂ ਪ੍ਰਰੀਖਿਆਵਾਂ ਅਹਿਮ ਭੂਮੀਕਾ ਨਿਭਾਉਂਦੀਆਂ ਹਨ। ਇਸ ਮੌਕੇ ਵਾਸਲ ਐਜੂਕੇਸ਼ਨਲ ਗਰੁੱਪ ਦੇ ਪ੍ਰਧਾਨ ਕੇ ਕੇ ਵਾਸਲ, ਸਕੂਲ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਈਨਾ ਵਾਸਲ ਅਤੇ ਸੀਈਓ ਰਾਘਵ ਵਾਸਲ ਨੇ ਵੀ ਵਿਦਿਆਰਥੀਆਂ ਦੀ ਇਸ ਉਪਲਵੱਧੀ 'ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਕੂਲ ਸਮੇਂ-ਸਮੇਂ 'ਤੇ ਆਪਣੇ ਵਿਦਿਆਰਥੀਆਂ ਦਾ ਜੀਵਨ ਵਿਚ ਸਹੀ ਮਾਰਗਦਰਸ਼ਨ ਕਰਦਾ ਰਹੇਗਾ।