ਫੋਟੋ 132 ਪੀ - ਲੰਗਰ ਮੌਕੇ ਸੇਵਾ ਕਰਦੇ ਹੋਏ ਸੇਵਾਦਾਰ।

-

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸ਼ਿਵਸੈਨਾ ਬਾਲ ਠਾਕਰੇ ਪਾਰਟੀ ਵੱਲੋਂ 26 ਜਨਵਰੀ ਦੇ ਮੌਕੇ 'ਤੇ ਮਾਤਾ ਚਿੰਤਪੂਰਨੀ ਦੇ ਨਾਮ ਦਾ ਲੰਗਰ, ਗ੍ਰੀਨ ਫੀਲਡ ਮੈਰਿਜ ਪੈਲੇਸ ਦੇ ਸਾਹਮਣੇ, ਚੰਡੀਗੜ੍ਹ ਰੋਡ ਤੇ ਲਗਾਇਆ ਗਿਆ। ਇਸ ਮੌਕੇ 'ਤੇ ਜਾਵੇਦ ਖਾਨ ਕਿਹਾ ਕਿ 26 ਜਨਵਰੀ ਦੇ ਮੌਕੇ ਤੇ ਮਾਤਾ ਚਿੰਤਪੂਰਨੀ ਦੇ ਨਾਮ ਦਾ ਲੰਗਰ ਲਾਉਣ ਦਾ ਮੁੱਖ ਮਕਸਦ ਸਾਰੇ ਧਰਮ ਦੇ ਲੋਕਾਂ ਨੂੰ ਇਕ ਹੋਣ ਦਾ ਸੰਦੇਸ਼ ਦੇਣਾ ਹੈ ਕਿਉਂਕਿ ਸਾਡਾ ਸੰਵਿਧਾਨ ਵਿਚ ਇਹੀ ਕਹਿੰਦਾ ਹੈ। ਇਸ ਮੌਕੇ 'ਤੇ ਸ਼ਿਵਸੈਨਾ ਨੇਤਾ ਜਾਵੇਦ ਖਾਨ, ਬਲਵੀਰ ਵੀਰਾ, ਸਰਬਜੀਤ ਸਾਬੀ, ਸੁਮਿਤ ਨਾਹਰ, ਸ਼ਾਲੂ, ਹਰਜੀਤ, ਦੀਪਾ, ਰਣਦੀਪ ਮਾਰਬਲ, ਸਤਕਰਤਾਰ, ਸੰਤੋਖ ਰਾਜ ਬਾਬਾ ਜੀ, ਕੇਸ਼ਵ ਚੰਦਰ ਬੈਂਕ ਮੈਨੇਜਰ, ਸੰਨੀ, ਸੋਨੂ, ਆਸ਼ਿਸ਼ ਕੁਮਾਰ, ਰਿਤੇਸ਼ ਕੁਮਾਰ ਅਤੇ ਭਾਰੀ ਸੰਖਿਆ ਵਿੱਚ ਪਾਰਟੀ ਦੇ ਮੈਂਬਰ ਮੌਜੂਦ ਸਨ।