ਹਰਪਾਲ ਭੱਟੀ, ਗੜ੍ਹਦੀਵਾਲਾ : ਸਰਕਾਰੀ ਐਲੀਮੈਂਟਰੀ ਸਕੂਲ ਰਜਪਾਲਮਾ ਵਿਖੇ ਪਿੰਡ ਵਾਸੀਆਂ ਤੇ ਸਟਾਫ ਦੇ ਸਹਿਯੋਗ ਨਾਲ ਸਕੂਲ ਨੂੰ ਸਮਾਰਟ ਐੱਲਈਡੀ ਦਾਨ ਕੀਤੀ ਗਈ। ਇਸ ਮੌਕੇ ਬਲਾਕ ਸਿੱਖਿਆ ਅਫਸਰ ਮਨਜੀਤ ਸਿੰਘ ਅਤੇ ਅਜੈ ਸਲਗੋਤਰਾ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਨੂੰ 'ਈ ਕੁਨੈਕਟ ਇਜ ਮਾਈ ਕੁਨੈਕਟ' ਰਾਹੀਂ ਸਿੱਖਿਆ ਦੇਣੀ ਹੋ ਵੀ ਸਹਿਯੋਗੀ ਹੋਵੇਗੀ ਅਤੇ ਬੱਚੇ ਈ ਕੁਨੈਕਟ ਰਾਹੀਂ ਬਹੁਤ ਜਲਦੀ ਸਿੱਖਿਆ ਗ੍ਹਿਣ ਕਰ ਸਕਦੇ ਹਨ। ਇਸ ਮੌਕੇ ਹਰਪ੍ਰਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰਦੀਪ ਕੌਰ, ਹਰਜੀਤ ਕੌਰ ਆਂਗਣਵਾੜੀ ਵਰਕਰ, ਸਰਪੰਚ ਕਗਤਾਰ ਸਿੰਘ ਸਰਾ, ਠਾਨੇਦਾਰ ਸਤਨਾਮ ਸਿੰਘ, ਲਕਸ਼ਰ ਸਿੰਘ, ਮਹਿੰਗਾ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ, ਗਗਨਦੀਪ ਕੌਰ, ਚਰਨਦੀਪ ਕੌਰ, ਤਲਜਿੰਦਰ ਕੌਰ ਆਦਿ ਹਾਜ਼ਰ ਸਨ।