ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੇਮਾ ਸ਼ਰਮਾ, ਸਕੱਤਰ ਗੋਪਾਲ ਸ਼ਰਮਾ ਤੇ ਕਾਰਜਕਾਰੀ ਪਿੰ੍ਸੀਪਲ ਪ੍ਰਸ਼ਾਂਤ ਸੇਠੀ ਦੀ ਅਗਵਾਈ ਵਿਚ ਰੈੱਡ ਰਿਬਨ ਕਲੱਬ ਵੱਲੋਂ ਆਈਕਿਊਏਸੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਤਪਦਿਕ ਰੋਗ ਤੋਂ ਜਾਗਰੂਕ ਕਰਨ ਸੰਬੰਧੀ ਲੈਕਚਰ ਕਰਵਾਇਆ ਗਿਆ। ਪੋ੍ਗਰਾਮ ਦੇ ਇੰਚਾਰਜ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ, ਸਹਾਇਕ ਪੋ੍ਫ਼ੈਸਰ ਮੋਨਿਕਾ ਕੰਵਰ ਸਨ। ਪਿੋ੍ਗਰਾਮ ਦੇ ਮੁੱਖ ਬੁਲਾਰੇ ਡਾ. ਕੰਵਲਦੀਪ ਸਿੰਘ ਧਾਲੀਵਾਲ ਸਨ। ਉਨਾਂ੍ਹ ਨੇ ਵਿਦਿਆਰਥੀਆਂ ਨੂੰ ਤਪਦਿਕ ਦੇ ਕਾਰਨ, ਲੱਛਣਾਂ ਤੇ ਇਲਾਜ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬਹੁਤ ਖ਼ਤਰਨਾਕ ਤੇ ਛੂਤ ਦੀ ਬਿਮਾਰੀ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਡਾ. ਕੰਵਰ ਨੇ ਤਪਦਿਕ ਦੀਆਂ ਕਿਸਮਾਂ ਅਤੇ ਵੱਖ-ਵੱਖ ਸਰਕਾਰੀ ਕੇਂਦਰਾਂ ਬਾਰੇ ਦੱਸਿਆ ਜਿੱਥੇ ਇਸ ਦਾ ਇਲਾਜ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਪੋ੍ਗਰਾਮ ਵਿੱਚ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸਹਾਇਕ ਪੋ੍. ਮੋਨਿਕਾ ਕੰਵਰ ਅਤੇ ਸਹਾਇਕ ਪੋ੍.ਅਨੂ ਹਾਜ਼ਰ ਸਨ।