ਪੱਤਰ ਪ੍ਰਰੇਰਕ, ਚੱਬੇਵਾਲ : ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਕਿਸਾਨ ਮਜ਼ਦੂਰ ਮਿਹਨਤਕਸ਼ ਸੰਘਰਸ਼ ਦੀ ਲੜੀ 'ਚ ਕੰਢੀ ਕਿਰਸਾਨ ਯੂਨੀਅਨ ਵਲੋਂ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਹੁਸ਼ਿਆਰਪੁਰ ਵਿਖੇ ਚੱਲ ਰਿਹਾ ਧਰਨਾ 184ਵੇਂ ਦਿਨ ‘'ਚ ਦਾਖਿਲ ਹੋ ਗਿਆ। ਧਰਨੇ 'ਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਵਿਚਾਰਾਂ ਕੀਤੀਆਂ। ਇਸ ਮੀਟਿੰਗ 'ਚ ਕੇਂਦਰੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਪਾਸੋਂ ਕਾਲੇ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਬਿੱਲ 2020 ਰੱਦ ਕਰਨ, ਐੱਮਐੱਸਪੀ ਕਾਨੂੰਨ ਬਣਾਕੇ ਸਾਰੀਆਂ ਫਸਲਾਂ ਤੇ ਲਾਗੂ ਕਰਨ, ਸਰਕਾਰੀ ਮੰਡੀ ਕਾਨੂੰਨ ਸਾਰੇ ਦੇਸ਼ 'ਚ ਲਾਗੂ ਕਰਨ, ਲਾਕਡਾਊਨ ਨੂੰ ਲੋਕਾਂ ਵਿਰੁੱਧ ਵਰਤਣਾ ਬੰਦ ਕਰਨ, ਵੱਧ ਰਹੀ ਮਹਿੰਗਾਈ ਨੂੰ ਰੋਕਣ, ਸਭ ਲਈ ਸਸਤੀ ਵਿਦਿਆ ਅਤੇ ਮੁਫਤ ਸਿਹਤ ਸਹੂਲਤਾਂ ਮੁਹੱਈਆ ਕਰਨ, ਹਰੇਕ ਨੂੰ ਯੋਗਤਾ ਅਤੇ ਸਮਰੱਥਾ ਅਨੁਸਾਰ ਰੁਜ਼ਗਾਰ ਦੇਣ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਨੱਥ ਪਾਉਣ ਆਦਿ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਪੱਕਾ ਕਰਨ ਲਈ ਵਿਚਾਰਾਂ ਕੀਤੀਆਂ।

ਇਸ ਮੌਕੇ ਡਾ. ਸੁਖਦੇਵ ਸਿੰਘ ਿਢਲੋਂ, ਗੁਰਮੇਲ ਸਿੰਘ ਦੀਵਾਨਾ, ਦਲਬੀਰ ਸਿੰਘ ਚੱਬੇਵਾਲ, ਮੋਹਣ ਸਿੰਘ ਤੇ ਸਤਨਾਮ ਸਿੰਘ ਨੰਗਲ ਸ਼ਹੀਦਾਂ, ਸੁਰਜੀਤ ਸਿੰਘ ਮੰਨਣ, ਅਮਰਜੀਤ ਸਿੰਘ ਮਹਿਨਾ, ਕੁਲਜਿੰਦਰ ਸਿੰਘ ਘੁੰਮਣ ਗੁਰਜਾਪ ਸਿੰਘ ਜੌਹਲ ਅਤੇ ਹੋਰ ਸਾਥੀ ਸ਼ਾਮਲ ਸਨ।