ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਸਵਾਮੀ ਪੇ੍ਮਾਨੰਦ ਮਹਾਂਵਿਦਿਆਲਿਆ (ਐੱਸਪੀਐੱਨ ਕਾਲਜ) ਮੁਕੇਰੀਆਂ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਐੱਮਐੱਸਸੀ ਿਫ਼ਜ਼ਕਿਸ ਸਮੈਸਟਰ ਪਹਿਲਾ ਦੇ ਨਤੀਜਿਆਂ ਵਿੱਚ ਪ੍ਰਦਰਸ਼ਨ ਸ਼ਾਨਦਾਰ ਰਿਹਾ।

ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਪਿੰ੍ਸੀਪਲ ਡਾ. ਸਮੀਰ ਸ਼ਰਮਾ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਕਨੂ ਪਿ੍ਰਆ ਨੇ 95.8 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ਅਤੇ ਕਾਲਜ ਦੋਵਾਂ ਵਿੱਚੋਂ ਹੀ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਇਸੇ ਤਰਾਂ੍ਹ ਕਾਜਲ ਨੇ 94.6 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ਵਿੱਚੋਂ ਤੀਜਾ ਅਤੇ ਕਾਲਜ ਵਿੱਚੋਂ ਦੂਜਾ ਸਥਾਨ ਪ੍ਰਰਾਪਤ ਕੀਤਾ ਜਦਕਿ ਵਿਦਿਆਰਥਣ ਮਨਪ੍ਰਰੀਤ ਕੌਰ 93.2 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ ਸੱਤਵੇਂ ਅਤੇ ਕਾਲਜ ਵਿੱਚੋਂ ਤੀਸਰੇ ਸਥਾਨ 'ਤੇ ਰਹੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਪਿੰ੍ਸੀਪਲ ਨੇ ਿਫ਼ਜ਼ਕਿਸ ਵਿਭਾਗ ਦੇ ਮੁੱਖੀ ਡਾ. ਅਰੁਣ ਕੁਮਾਰ, ਪੋ੍. ਨਾਰਾਇਣ, ਡਾ. ਦੀਪਿਕਾ, ਡਾ. ਅਸ਼ੋਕ ਤੇ ਪੋ੍. ਅਰਵਿੰਦ ਚੌਹਾਨ ਸਮੇਤ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਅਤੇ ਉਨਾਂ੍ਹ ਦੇ ਮਪਿਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।