ਹਰਪਾਲ ਭੱਟੀ, ਗੜ੍ਹਦੀਵਾਲਾ : ਪਿ੍ਰੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਦੇ 27ਵੇਂ ਗੋਲਡ ਕਬੱਡੀ ਕੱਪ ਦਾ ਪੋਸਟਰ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਦੀ ਅਗਵਾਈ ਵਿਚ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਮੌਕੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਮੰਗਤ ਸਿੰਘ ਮੰਗੀ, ਬੰਟੀ ਟਿੱਬਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀਆਂ ਦਾ ਪੋਸਟਰ ਰਿਲੀਜ਼ ਕਰਨ ਤੇ ਵਿਸ਼ੇਸ਼ ਪਹੁੰਚਣ 'ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਕਲੱਬ ਵਲੋਂ ਜੋ 24-25 ਦਸੰਬਰ ਨੂੰ ਜੋ 27ਵਾਂ ਗੋਲਡ ਕਬੱਡੀ ਕੱਪ ਪਿੰਡ ਡੱਫਰ ਵਿਖੇ ਕਰਵਾਇਆ ਜਾ ਰਿਹਾ ਹੈ ਉਸ ਪ੍ਰਤੀ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ 25 ਦਸੰਬਰ ਨੂੰ ਮੇਜਰ ਲੀਡ ਕਬੱਡੀ ਫੈਡਰੇਸ਼ਨ ਦੀਆਂ 8 ਕਲੱਬਾਂ ਦੇ ਮੁਕਾਬਲੇ ਹੋਣਗੇ ਜਿਨ੍ਹਾਂ ਦਾ ਪਹਿਲਾਂ ਇਨਾਮ 2.50 ਲੱਖ ਤੇ 2 ਲੱਖ ਹੋਵੇਗਾ। ਇਸ ਮੌਕੇ ਮੇਜਰ ਲੀਗ ਫੈਡਰੇਸ਼ਨ ਦੇ ਟੋਨਾ ਬਾਰੇਵਾਲ, ਪਾਲਾ ਮੌਲੀ, ਟੌਨੀ ਰੁੜਕਾ, ਲਾਲੀ ਕੋਚ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਬਲਜਿੰਦਰ ਸਿੰਘ, ਮਾਸਟਰ ਗੁਰਪਾਲ ਸਿੰਘ, ਹਰਜੋਤ ਸਿੰਘ ਸਹੋਤਾ, ਗੁਰਜੀਤ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਅਰਸ਼ ਕਾਲਕੱਟ ਆਦਿ ਵੀ ਹਾਜ਼ਰ ਸਨ।