ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਜਨਵਾਦੀ ਇਸਤਰੀ ਸਭਾ (ਐਡਵਾ) ਦੇ ਕੇਂਦਰੀ ਸੱਦੇ 'ਤੇ ਛੇ ਮੰਗਾਂ ਲਈ ਸੂਬਾਈ ਮੀਤ ਪ੍ਰਧਾਨ ਬੀਬੀ ਸੁਭਾਸ਼ ਮੱਟੂ ਤੇ ਬੀਬੀ ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ ਦੀ ਅਗਵਾਈ 'ਚ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਨ੍ਹਾਂ ਮੰਗਾਂ 'ਚ ਇਨਕਮ ਟੈਕਸ ਤੋਂ ਬਾਹਰ ਆਉਂਦੇ ਪਰਿਵਾਰਾਂ ਦੇ ਖਾਤਿਆਂ 'ਚ 7500 ਰੁਪਏ ਪ੍ਰਤੀ ਮਹੀਨੇ 6 ਮਹੀਨਿਆਂ ਤਕ ਪਾਇਆ ਜਾਵੇ। ਲੋੜਵੰਦ ਗਰੀਬਾਂ ਦੇ ਪਰਿਵਾਰਾਂ ਨੂੰ 10 ਕਿੱਲੋ ਰਾਸ਼ਨ, ਮਾਸਕ ਤੇ 14 ਜ਼ਰੂਰੀ ਰਸੋਈ ਵਾਲੀਆਂ ਵਸਤਾਂ ਜਨਤਕ ਵੰਡ ਪ੍ਰਣਾਲੀ ਰਾਹੀਂ ਦਿੱਤੀਆਂ ਜਾਣ। ਮਨਰੇਗਾ ਸਕੀਮ ਰਾਹੀਂ 200 ਦਿਨ ਕੰਮ ਦਿੱਤਾ ਜਾਵੇ, 600 ਰੁਪਏ ਦਿਹਾੜੀ ਦਿੱਤੀ ਜਾਵੇ। ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣ। ਬੱਚਿਆਂ ਨੂੰ ਸਸਤੀ ਵਿੱਦਿਆ ਅਤੇ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਨਾਇਬ ਤਹਿਸੀਲਦਾਰ ਨੇ ਮੰਗ ਪੱਤਰ ਸਿਫਾਰਸ਼ ਸਹਿਤ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤਾ। ਇਸ ਮੌਕੇ ਬੀਬੀ ਅਵਤਾਰ ਕੌਰ ਪੱਦੀ ਸੂਰਾ ਸਿੰਘ, ਕਸ਼ਮੀਰ ਕੌਰ ਲਹਿਰਾ, ਮੰਜੂ ਗੌਡ ਗੜ੍ਹਸ਼ੰਕਰ, ਅਮਰਜੀਤ ਕੌਰ ਰਾਣੋ, ਮਹਿੰਦਰ ਕੌਰ, ਤੇਜਿੰਦਰ ਕੌਰ, ਰੇਸ਼ਮ ਕੌਰ, ਜਸਵਿੰਦਰ ਕੌਰ, ਪੰਮੀ ਗੋਗੋਂ, ਊਸ਼ਾ ਗੋਗੋਂ, ਨਵਨੀਤ ਕੌਰ ਆਦਿ ਹਾਜ਼ਰ ਸਨ।