ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸਵਾਮੀ ਪ੍ਰੇਮਾ ਨੰਦ ਕਾਲਜ਼ ਮੁਕੇਰੀਆਂ ਵਿਖੇ ਚੱਲ ਰਹੇ ਸੱਤ ਦਿਨਾਂ ਐੱਨਐੱਸਐੱਸ ਕੈਂਪ ਦੌਰਾਨ ਸ਼ੁੱਕਰਵਾਰ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸੁਨੇਹਾ ਦਿੰਦੀ ਜਾਗਰੂਕਤਾ ਰੈਲੀ ਕੱਢੀ ਗਈ।

ਇਸ ਸਮੇਂ ਕਾਲਜ ਦੇ ਡਾਇਰੈਕਟਰ ਸੁਨੀਲ ਜੈਨ ਅਤੇ ਪਿ੫ੰਸੀਪਲ ਨਰਿੰਦਰ ਕੁਮਾਰ ਨੇ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਅਤੇ ਤੰਦਰੁਸਤ ਜੀਵਨ ਲਈ ਅੱਗੇ ਆ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਨਸ਼ੇ ਦੇ ਖ਼ਾਤਮੇ ਲਈ ਸਾਂਝੇ ਯਤਨਾਂ ਸਦਕਾ ਨੌਜਵਾਨ ਪੀੜ੍ਹੀ ਨੂੰ ਪ੫ੇਰਿਤ ਕੀਤਾ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਇਕ ਤੰਦਰੁਸਤ ਜੀਵਨ ਬਤੀਤ ਕਰਨ ਲਈ ਸਾਫ਼-ਸੁੱਥਰੇ ਵਾਤਾਵਰਨ ਦਾ ਹੋਣਾ ਬਹੁਤ ਜ਼ਰੂਰੀ ਹੈ ਜਦਕਿ ਅੱਜ ਸਾਡਾ ਵਾਤਾਵਰਨ ਸਾਡੀਆਂ ਅਣਗਹਿਲੀਆਂ ਅਤੇ ਮਾੜੀਆਂ ਆਦਤਾਂ ਕਾਰਨ ਅਤਿਅੰਤ ਪ੫ਦੂਸ਼ਿਤ ਹੋ ਚੁੱਕਾ ਹੈ। ਵੱਧ ਰਿਹਾ ਪ੫ਦੂਸ਼ਣ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਅਤੇ ਜਾਗਰੂਕ ਹੋ ਕੇ ਇਸ ਸਮੱਸਿਆ ਨਾਲ ਲੜਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਸਾਫ਼ ਹੋਣ ਨਾਲ ਜਿੱਥੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਉੱਥੇ ਵਿਗੜ ਰਹੇ ਕੁਦਰਤੀ ਸੰਤੁਲਨ ਨੂੰ ਵੀ ਸਹੀ ਕੀਤਾ ਜਾ ਸਕਦਾ ਹੈ।

ਜਾਗਰੂਕਤਾ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਐੱਨਐੱਸਐੱਸ ਵਿਭਾਗ ਦੇ ਕੋਆਰਡੀਨੇਟਰ ਡਾ. ਪੁਸ਼ਪਿੰਦਰ ਕੁਮਾਰੀ ਅਤੇ ਡਾ. ਸਮੀਰ ਮਹਾਜਨ ਨੇ ਦੱਸਿਆ ਕਿ ਰੈਲੀ ਦੌਰਾਨ 'ਸਾਫ਼-ਸਫ਼ਾਈ ਦਾ ਰੱਖੋ ਖਿਆਲ - ਸਿਹਤ ਚੰਗੀ ਮਨ ਖੁਸ਼ਹਾਲ', 'ਗਾਂਧੀ ਜੀ ਦਾ ਇੱਕ ਹੀ ਸੁਪਨਾ - ਸੁੰਦਰ ਸਵੱਛ ਹੋ ਭਾਰਤ ਆਪਣਾ' ਦੇ ਨਾਅਰਿਆਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਸਵੱਛਤਾ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ।

ਵਿਦਿਆਰਥੀਆਂ ਨੇ ਵਾਤਾਵਰਨ ਨੂੰ ਸਾਫ਼-ਸੁੱਥਰਾ ਰੱਖਣ, ਪੌਦੇ ਲਗਾਉਣ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਸਮਾਜ ਸਿਰਜਣ ਦੇ ਪੋਸਟਰ ਹੱਥਾਂ 'ਚ ਫੜ੍ਹ ਕੇ ਆਮ ਨਾਗਰਿਕਾਂ ਨੂੰ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਵਾਰਡ ਨੰਬਰ 13 ਦੇ ਘਰ-ਘਰ ਜਾ ਕੇ ਲੋਕਾਂ ਨੂੰ ਸਵੱਛ ਭਾਰਤ ਮੁਹਿੰਮ ਦੀ ਮਹੱਤਤਾ ਅਤੇ ਲਾਭਾਂ ਬਾਰੇ ਜਾਣਕਾਰੀ ਪ੫ਦਾਨ ਕੀਤੀ ਅਤੇ ਆਪਣਾ ਆਲ-ਦੁਆਲਾ ਸਾਫ਼ ਰੱਖ ਕੇ ਘਰੇਲੂ ਕੂੜੇ-ਕਰਕਟ ਦਾ ਸਹੀ ਨਿਵਾਰਣ ਕਰਨ ਲਈ ਪ੫ੇਰਿਤ ਕੀਤਾ। ਰੈਲੀ 'ਚ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਪ੫ੋ. ਵਿਨੋਦ ਕੁਮਾਰ, ਪ੫ੋ. ਬਿਕਰਮਜੀਤ ਸਿੰਘ, ਪ੫ੋ. ਸੂਰਜ ਮਾਲਾ ਨੇ ਵਿਸ਼ੇਸ਼ ਯੋਗਦਾਨ ਪਾਇਆ।