ਮਹੇਸ਼ਵਰ ਕੁਮਾਰ ਛਾਬੜਾ, ਨਸਰਾਲਾ : ਬਾਬਾ ਸਾਹਿਬ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਨਰਿੰਦਰ ਨਹਿਰੂ ਨਸਰਾਲਾ ਦੀ ਅਗਵਾਈ ਹੇਠ ਥਾਣਾ ਮੇਹਟੀਆਣਾ ਵਿਖੇ ਨਵੇਂ ਆਏ ਇੰਸਪੈਕਟਰ ਮਨਮੋਹਨ ਕੁਮਾਰ ਨੂੰ ਫੋਰਸ ਵੱਲੋਂ ਇਲਾਕੇ 'ਚ ਵਧੀਆ ਸੇਵਾਵਾਂ ਨਿਭਾਉਣ ਦੇ ਲਈ ਫੋਰਸ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੋਰਸ ਦੇ ਦਿਹਾਤੀ ਪ੍ਰਧਾਨ ਹੈਪੀ ਮੇਹਟੀਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਮਨਮੋਹਨ ਕੁਮਾਰ ਪਹਿਲਾ ਵੀ ਥਾਣਾ ਮੇਹਟੀਆਣਾ ਵਿਖੇ ਸੇਵਾਵਾਂ ਨਿਭਾਅ ਚੱੁਕੇ ਹਨ, ਜਿਨ੍ਹਾਂ ਦੀ ਵਧੀਆ ਕਾਰਜਗੁਜ਼ਾਰੀ ਨੂੰ ਦੇਖਦੇ ਹੋਏ ਅੱਜ ਫੋਰਸ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜਤਿੰਦਰ ਕੁਮਾਰ ਸੋਨੀ ਮੇਹਟੀਆਣਾ, ਬਲਵੀਰ ਸੈਣੀ, ਪਰਮਜੀਤ, ਸੋਨੰੂ, ਸਾਬਕਾ ਸਰਪੰਚ ਮਹਿੰਦਰ ਪਾਲ ਖਨੌੜਾ, ਨੂਰੀ ਫਗਲਾਣਾ, ਸੁੱਖੀ ਅਤੋਵਾਲ, ਸੋਢੀ ਮੇਹਟੀਆਣਾ ਹਾਜ਼ਰ ਸਨ।