ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਹੋਟਲ ਇੰਡਸਟਰੀ ਵਿੱਚ ਰੁਜਗਾਰ ਦੀਆਂ ਸੰਭਾਵਨਾਂ ਵੱਧ ਰਹੀਆਂ ਹਨ ਅਤੇ ਪਿਛਲੇ ਸਾਲਾਂ ਦੇ ਪਲੇਸਮੈਂਟ ਰਿਕਾਰਡ ਨੂੰ ਦੇਖਦੇ ਹੋਏ ਸੇਂਟ ਸੋਲਜਰ ਇੰਸਟੀਟਿਊਟ ਆਫ਼ ਹੋਟਲ ਮੈਨੇਜਮੇਂਟ ਐਂਡ ਕੈਟਰਿੰਗ ਟੈਕਨੋਲਾਜੀ ਵਿੱਚ ਦਾਖ਼ਲੇ ਲੈਣ ਦੇ ਲਈ ਲਾਕਡਾਊਨ 'ਚ ਵੀ ਵਿਦਿਆਰਥੀਆਂ ਦੀ ਰੁਚੀ ਬਣੀ ਹੋਈ ਹੈ। ਇਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਦੱਸਿਆ ਕਿ ਹੋਟਲ ਇੰਡਸਟਰੀ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਇਸਦੇ ਚਲਦੇ ਇਸ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਡਿਮਾਂਡ ਵਿੱਚ ਵੀ ਤੇਜ਼ੀ ਆਈ ਹੈ। ਸਿਰਫ ਪੰਜਾਬ, ਹਿਮਾਚਲ ਹੀ ਨਹੀਂ ਭਾਰਤ ਦੇ ਹੋਰ ਸੂਬਿਆਂ ਤੋਂ ਵੀ ਵਿਦਿਆਰਥੀ ਸੇਂਟ ਸੋਲਜਰ ਹੋਟਲ ਮੈਨੇਜਮੇਂਟ 'ਚ ਦਾਖਿਲਾ ਲੈਣਾ ਚਾਹੁੰਦੇ ਹਨ। ਇਸਦਾ ਸਿੱਧਾ ਜਿਹਾ ਕਾਰਨ ਕਾਲਜ ਸਟਾਫ ਦੀ ਕਾਬਲੀਅਤ, ਪਲੇਸਮੈਂਟ ਰਿਕਾਰਡ, ਪ੍ਰਰੈਕਟੀਕਲ ਟੇ੍ਨਿੰਗ ਹੈ। ਇਸਦੇ ਬਾਅਦ ਹਰ ਵਿਦਿਆਰਥੀ ਅਤੇ ਉਸਦੇ ਮਾਂ ਬਾਪ ਬੱਚੇ ਦੇ ਭਵਿੱਖ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੈ। ਵਿਦਿਆਰਥੀ ਆਪਣੇ ਰੁਚੀ ਦੇ ਅਨੁਸਾਰ ਮਾਸਟਰਸ ਇਨ ਹੋਟਲ ਮੈਨੇਜਮੇਂਟ, ਬੈਚਲਰ ਇਨ ਹੋਟਲ ਮੈਨੇਜਮੇਂਟ, ਬੀਐਸਸੀ ਹਾਸਪਿਟੈਲਿਟੀ ਐਂਡ ਹੋਟਲ ਐਡਮਿਨਿਸਟਰੇਸ਼ਨ, ਡਿਪਲੋਮਾ ਇਨ ਫ਼ੂਡ ਪੋ੍ਡਕਸ਼ਨ, ਫਰੰਟ ਆਫਿਸ, ਫ਼ੂਡ ਐਂਡ ਬੇਵਰੀਜ਼, ਬੇਕਰੀ 'ਚ ਦਾਖਿਲੇ ਲਈ ਰਜਿਸਟੇ੍ਸ਼ਨ ਕਰਵਾ ਰਹੇ ਹਨ। ਪਿੰ੍ਸੀਪਲ ਸੰਦੀਪ ਲੋਹਾਨੀ ਨੇ ਦੱਸਿਆ ਕਿ ਹਰ ਸਾਲ ਹੋਟਲ ਮੈਨੇਜਮੇਂਟ ਵਿਦਿਆਰਥੀਆਂ ਦੀ ਦੇਸ਼-ਵਿਦੇਸ਼ ਦੇ ਨਾਮੀ ਹੋਟਲਾਂ 'ਚ ਯੋਗ ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੈਂਟ ਹੋ ਰਹੀ ਹੈ।