ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ

ਜ਼ਿਲ੍ਹੇ ਵਿਚ 24 ਘੰਟਿਆਂ 'ਚ ਤਿੰਨ ਹੋਰ ਅੌਰਤਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਮੌਤਾਂ ਦੀ ਕੁੱਲ ਗਿਣਤੀ 940 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਆਈ 2925 ਸੈਂਪਲਾਂ ਦੀ ਰਿਪੋਰਟ 'ਚ 74 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨਾਂ੍ਹ ਦੱਸਿਆ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 29,750 ਹੋ ਗਈ ਹੈ, ਜਿਨਾਂ੍ਹ 'ਚੋਂ 28,045 ਕੋਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ। ਉਨਾਂ੍ਹ ਦੱਸਿਆ ਸ਼ੁੱਕਰਵਾਰ ਜ਼ਿਲ੍ਹੇ ਵਿਚ ਵਾਇਰਸ ਵਰਗੇ ਸ਼ੱਕੀ ਲੱਛਣਾਂ ਵਾਲੇ 3,118 ਵਿਅਕਤੀਆਂ ਦੇ ਸੈਂਪਲ ਇਕੱਠੇ ਕੀਤੇ ਗਏ ਹਨ। ਜ਼ਿਲ੍ਹੇ ਵਿਚ ਹੁਣ ਤਕ ਕੁੱਲ੍ਹ ਸੈਂਪਲਾਂ ਦੀ ਗਿਣਤੀ 6,08,142 ਹੋ ਗਈ ਹੈ, ਜਿਸ ਵਿਚ 5,77,769 ਸੈਂਪਲ ਨੈਗਟਿਵ ਹਨ। ਜਦਕਿ 3,776 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ ਤੇ 623 ਸੈਪਲ ਇਨਵੈਲਡ ਹਨ। ਉਨਾਂ੍ਹ ਦੱਸਿਆ ਜ਼ਿਲ੍ਹੇ 765 ਕੇਸ ਐਕਟਿਵ ਹਨ, ਜਿਨਾਂ੍ਹ ਦਾ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਨਾਲ ਤਿੰਨ ਅੌਰਤਾਂ ਦੀ ਮੌਤ ਹੋਈ ਹੈ। ਉਨਾਂ੍ਹ ਦੱਸਿਆ ਪਿੰਡ ਅਲਾਮਪੁਰ ਦੀ 56 ਸਾਲਾ ਅੌਰਤ ਦੀ ਜਲੰਧਰ ਵਿਖੇ ਮੌਤ, ਮਾਹਲ ਖੁਰਦ ਦੀ 83 ਸਾਲਾ ਅੌਰਤ ਦੀ ਨਵਾਂਸ਼ਹਿਰ ਵਿਖੇ ਮੌਤ ਤੇ ਹੁਕਰਾਨ ਦੀ 51 ਸਾਲਾ ਅੌਰਤ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ ਹੈ।