ਸਟਾਫ਼ ਰਿਪੋਰਟਰ, ਨਵਾਂਸ਼ਹਿਰ : ਥਾਣਾ ਬਹਿਰਾਮ ਦੀ ਪੁਲਿਸ ਵੱਲੋਂ ਇਕ ਨਸ਼ਾ ਤਸਕਰ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਐੱਸਆਈ ਪਵਿੱਤਰ ਸਿੰਘ ਸਮੇਤ ਸਾਥੀ ਪੁਲਿਸ ਕਰਮਚਾਰੀ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਚੈਕਿੰਗ ਸਬੰਧੀ ਕੀਤੀ ਗਈ ਨਾਕਾਬੰਦੀ ਦੌਰਾਨ ਪਿੰਡ ਜੰਡਿਆਲੀ ਦੇ ਟੀ-ਪੁਆਇੰਟ ਵਿਖੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਵਿਅਕਤੀ ਜਿਸ ਨੇ ਆਪਣਾ ਨਾਮ ਅਟਲ ਕੁਮਾਰ ਪੁੱਤਰ ਸੁਭਾਸ਼ ਸ਼ਰਮਾ ਵਾਸੀ ਵਾਰਡ 6, ਪਿੰਡ ਬਡੋਨਾ, ਥਾਣਾ ਪਰੋਨੀ ਜ਼ਿਲ੍ਹਾ ਮੋਹਦੇਪੁਰ (ਬਿਹਾਰ) ਹਾਲ ਵਾਸੀ ਮਾਰਫਤ ਸੰਜੀਵ ਕੁਮਾਰ ਪੁੱਤਰ ਦਲਜੀਤ ਦਾਸ ਪਿੰਡ ਮੰਢਾਲੀ ਥਾਣਾ ਬਹਿਰਾਮ ਦੱਸਿਆ ਨੂੰ ਰੋਕਿਆ। ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਮਾਰਕਾ ਬਿੰਨੀ ਰਸਭਰੀ ਬਰਾਮਦ ਹੋਈਆਂ। ਪੁਲਿਸ ਵੱਲੋਂ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਬਰ-ਜ਼ਮਾਨਤ ਰਿਹਾਅ ਕਰ ਦਿੱਤਾ ਗਿਆ। ਮਾਮਲਾ ਜ਼ੇਰੇ ਤਫਤੀਸ਼ ਹੈ।