ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਬੇਗਮਪੁਰਾ ਟਾਇਗਰ ਫੋਰਸ ਵਲੋਂ ਮਿੰਨੀ ਸਕਤਰੇਤ ਵਿਖੇ ਰੱਖੀ ਭੁੱਖ ਹੜਤਾਲ ਵੀਰਵਾਰ ਦੂਸਰੇ ਦਿਨ ਵਿਚ ਪਹੁੰਚ ਗਈ। ਦੂਸਰੇ ਦਿਨ ਬੱਬੂ ਸਿੰਗੜੀਵਾਲ, ਗੋਬਿੰਦ, ਅਮਿਤ ਕੁਮਾਰ, ਰਾਜਵਿੰਦਰ, ਸਤਨਾਮ ਸਿੰਘ, ਚੰਦਨਦੀਪ ਆਦਿ ਬੈਠੇ। ਇਸ ਮੌਕੇ 'ਤੇ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਜਨਰਲ ਸੈਕਟਰੀ ਅਵਤਾਰ ਬੱਸੀ ਖਵਾਜੂ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਵਿਖੇ ਸੰਤ ਸਮਾਜ ਵਲੋਂ ਮਰਨ ਵਰਤ ਜਾਰੀ ਹੈ, ਪੂਰੇ ਭਾਰਤ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਮੰਦਰ ਤੋੜਨ ਦੇ ਵਿਰੋਧ ਵਿਚ ਰੋਸ ਧਰਨੇ ਤੇ ਭੁੱਖ ਹੜਤਾਲਾਂ ਜਾਰੀ ਹਨ। ਬੇਗਮਪੁਰਾ ਟਾਇਗਰ ਫੋਰਸ ਵਲੋਂ ਵੀ ਇਸੇ ਲੜੀ ਤਹਿਤ ਭੁੱਖ ਹੜਤਾਲ ਜਾਰੀ ਹੈ ਜਿਹੜੀ ਕਿ ਆਉਣ ਵਾਲੇ ਦਿਨਾਂ ਵਿਚ ਪੂਰੇ ਪੰਜਾਬ ਵਿਚ ਤਿਖਾ ਸੰਘਰਸ਼ ਛੇੜੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਮਿਲੀ ਜੁਲੀ ਕੋਸ਼ਿਸ਼ ਸਦਕਾ ਕੋਰਟ ਨੇ ਕੱਲ 25 ਬੰਦਿਆਂ ਦੀ ਜਮਾਨਤ ਲੈ ਲਈ ਜਿਸ ਤੇ ਸਾਰਾ ਦਲਿਤ ਸਮਾਜ ਅਤੇ ਸੰਤ ਸਮਾਜ ਵਧਾਈ ਦਾ ਪਾਤਰ ਹੈ ਅਤੇ ਅਸੀਂ ਸਾਰਿਆਂ ਨੇ ਰਲ ਕੇ ਵੱਡਾ ਹੱਬਲਾ ਮਾਰਨਾ ਹੈ ਤਾਂ ਜੋ ਸਾਡੇ ਗੁਰੂ ਘਰਾਂ ਦੀ ਮੁੜ ਉਸਾਰੀ ਹੋ ਸਕੇ ਅਤੇ ਸਾਡੇ ਬਾਕੀ ਜੇਲ੍ਹ ਵਿਚ ਬੰਦ ਸਾਥੀਆਂ ਨੂੰ ਰਿਹਾ ਕਰਵਾ ਕੇ ਉਨ੍ਹਾਂ ਤੇ ਝੂਠੇ ਪਰਚੇ ਰੱਦ ਕਰਵਾਏ ਜਾਣ। ਉਨ੍ਹਾਂ ਸਰਕਾਰਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਜਾਣ ਬੁਝ ਕੇ ਕਾਨੂੰਨੀ ਪ੍ਰਕਿਰਿਆ ਵਿਚ ਦੇਰੀ ਕਰ ਰਹੀ ਹੈ ਅਗਰ ਉਸ ਦਾ ਇਰਾਦਾ ਸਹੀ ਹੋਵੇ ਤਾਂ ਉਹ ਮੰਦਰ ਬਣਾਉਣ ਅਤੇ ਜੇਲ੍ਹ ਵਿਚ ਬੰਦ ਸਾਥੀਆਂ ਨੂੰ ਰਿਹਾ ਕਰਵਾਉਣਾ ਕੋਈ ਵੱਡੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਸਾਡਾ ਗੁਰੂ ਘਰ ਤੋੜਨ ਵਾਲਿਆਂ ਨੂੰ ਹੁਣ ਤੋਂ ਹੀ ਰੋਕਿਆ ਗਿਆ ਨਹੀਂ ਤਾਂ ਸਾਡੇ ਆਪਣੇ ਘਰ ਵੀ ਸੁਰੱਖਿਅਤ ਨਹੀਂ ਰਹਿਣਗੇ। ਇਸ ਮੌਕੇ 'ਤੇ ਸੁਖਦੇਵ ਸਿੰਘ, ਹੰਸਰਾਜ, ਪਰਮਜੀਤ, ਵੀਰਪਾਲ, ਜੱਸਾ, ਮੋਹਣ ਲਾਲ ਭਟੋਆ, ਵਿਜੇ ਕੁਮਾਰ, ਅਮਰਜੀਤ ਸੰਧੀ, ਸੋਮਦੇਵ ਸੰਧੀ, ਤਾਰਾ ਚੰਦ, ਉੱਕਾਰ, ਲਵਦੀਪ, ਸਾਹਿਲ, ਮਦਨ ਲਾਲ, ਸੁਖਵਿੰਦਰ, ਸੰਜੀਵ ਕੁਮਾਰ, ਵਿਸ਼ਾਲ ਕੁਮਾਰ, ਗੁਰਪ੍ਰਰੀਤ, ਦੀਪਕ ਭੱਟੀ, ਰਮੇਸ਼ ਲਾਲ ਆਦਿ ਹਾਜ਼ਰ ਸਨ ।