ਡੀਏਵੀ ਕਾਲਜ ਦੀ ਪਿ੍ਅੰਕਾ ਦਾ ਮੁੱਕੇਬਾਜੀ ’ਚ ਸ਼ਾਨਦਾਰ ਪ੍ਰਦਰਸ਼ਨ
ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੀ ਪਿ੍ਅੰਕਾ ਦਾ ਮੁੱਕੇਬਾਜੀ ਵਿੱਚ ਸ਼ਾਨਦਾਰ ਪ੍ਦਰਸ਼ਨ
Publish Date: Wed, 12 Nov 2025 06:12 PM (IST)
Updated Date: Wed, 12 Nov 2025 06:13 PM (IST)
ਅੰਕੁਸ਼ ਗੋਇਲ, ਪੰਜਾਬੀ ਜਾਗਰਣ,
ਹੁਸ਼ਿਆਰਪੁਰ: ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੀ ਵਿਦਿਆਰਥਣ ਪਿ੍ਅੰਕਾ ਨੇ ਮੁੱਕੇਬਾਜੀ ਵਿੱਚ ਸ਼ਾਨਦਾਰ ਪ੍ਦਰਸ਼ਨ ਕਰਦਿਆਂ 51 ਤੋਂ 54 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ | ਪਿ੍ੰਸੀਪਲ ਪੋ੍. ਵਿਨੈ ਕੁਮਾਰ ਨੇ ਦੱਸਿਆ ਕਿ ਮਿਤੀ 4 ਨਵੰਬਰ ਤੋਂ 6 ਨਵੰਬਰ ਤੱਕ ਬਠਿੰਡਾ ਦੇ ਮਾਈਸਰਖਾਨਾ ਵਿਖੇ ਹੋਏ ਨੌਵੇ ਸੀਨੀਅਰ ਮਹਿਲਾ ਮੁੱਕੇਬਾਜੀ ਮੁਕਾਬਲੇ ਵਿੱਚ ਪਿ੍ਅੰਕਾ ਨੇ ਇਹ ਮਾਣ ਹਾਸਲ ਕੀਤਾ | ਕਾਲਜ ਮੈਨੇਜਿੰਗ ਕਮੇਟੀ ਪ੍ਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸੀ੍ ਆਰ. ਐਮ. ਭੱਲਾ ਨੇ ਵਿਦਿਆਰਥਣ ਦੀ ਇਸ ਪਾ੍ਪਤੀ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਖੇਡ ਵਿਭਾਗ ਮੁਖੀ ਐਸੋਸੀਏਟ ਪੋ੍. ਗੁਰਵਿੰਦਰ ਕੌਰ ,ਡਾ. ਰਾਹੁਲ ਕਾਲੀਆ , ਸੀ੍ ਵਿਨੋਦ ਅਤੇ ਮੈਡਮ ਸ਼ਿਖਾ ਹਾਜ਼ਰ ਸਨ।