ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : Hoshiarpur Lok Sabha Election 2019 Live: ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 8 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਲਈ 19 ਮਈ ਨੂੰ 15 ਲੱਖ 79 ਹਜ਼ਾਰ 618 ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਮੱਤਦਾਨ ਹੋਵੇਗਾ ਅਤੇ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਸ਼ਾਮ ਤਕ 61.63 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

11:15pm : ਵੋਟਿੰਗ

ਗੁਰਦਾਸਪੁਰ : 69.27

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.92

ਹੁਸ਼ਿਆਰਪੁਰ : 61.63

ਅਨੰਦਪੁਰ ਸਾਹਿਬ : 64.05

ਲੁਧਿਆਣਾ : 62.15

ਫਰੀਦਕੋਟ 63.19

ਫਿਰੋਜ਼ਪੁਰ 67.76

ਫਤਹਿਗੜ੍ਹ ਸਾਹਿਬ : 65.65

ਬਠਿੰਡਾ : 73.90

ਸੰਗਰੂਰ : 71.24

ਪਟਿਆਲਾ : 67.62

9 : 45pm : ਹਲਕਾ ਵਾਇਜ਼ ਵੋਟਿੰਗ ਇਸ ਤਰ੍ਹਾਂ ਰਹੀ

ਗੁਰਦਾਸਪੁਰ : 68.52

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.48

ਹੁਸ਼ਿਆਰਪੁਰ : 60.92

ਅਨੰਦਪੁਰ ਸਾਹਿਬ : 62.20

ਲੁਧਿਆਣਾ : 59.31

ਫਤਹਿਗੜ੍ਹ ਸਾਹਿਬ : 63.84

ਫ਼ਰੀਦਕੋਟ : 61.49

ਫਿਰੋਜ਼ਪੁਰ : 66.39

ਬਠਿੰਡਾ : 73.90

ਸੰਗਰੂਰ : 70.74

ਪਟਿਆਲਾ : 65.80

6:15pm : ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ : 61.13

ਅੰਮ੍ਰਿਤਸਰ : 52.47

ਖਡੂਰ ਸਾਹਿਬ : 56.77

ਜਲੰਧਰ : 56.44

ਹੁਸ਼ਿਆਰਪੁਰ : 57.00

ਅਨੰਦਪੁਰ ਸਾਹਿਬ : 56.76

ਲੁਧਿਆਣਾ : 57.47

ਫਤਹਿਗੜ੍ਹ ਸਾਹਿਬ : 58.21

ਬਠਿੰਡਾ : 62.24

ਸੰਗਰੂਰ : 62.67

ਪਟਿਆਲਾ : 64.18

4:18PM

ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਈਸ਼ਾ ਕਾਲੀਆ ਨੇ ਕੋਤਾਹੀ ਸਾਹਮਣੇ ਆਉਣ 'ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 102 ਦੇ ਪ੍ਰੀਜ਼ਾਈਡਿੰਗ ਅਫ਼ਸਰ ਤੇ ਪੁਲਿਸ ਪਾਰਟੀ ਨੂੰ ਬਦਲਿਆ।

04.10 PM

ਕੋਤਾਹੀ ਸਾਹਮਣੇ ਆਉਣ 'ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 102 ਦੇ ਪ੍ਰੀਜ਼ਾਈਡਿੰਗ ਅਫ਼ਸਰ ਤੇ ਪੁਲਿਸ ਪਾਰਟੀ ਨੂੰ ਬਦਲ ਦਿੱਤਾ ਗਿਆ। ਰਿਟਰਨਿੰਗ ਅਫ਼ਸਰ ਨੇ ਵਾਇਰਲ ਵੀਡੀਓ ਦੀ ਮੌਕੇ 'ਤੇ ਜਾ ਕੇ ਪੜਤਾਲ ਉਪਰੰਤ ਲਿਆ ਸਖ਼ਤ ਐਕਸ਼ਨ ਲਿਆ ਹੈ।

03.35 PM

ਦੁਪਹਿਰ 3 ਵਜੇ ਤਕ ਹੁਸ਼ਿਆਰਪੁਰ ਲੋਕ ਸਭਾ ਸੀਟ 'ਤੇ ਕੁੱਲ 47.49% ਮਤਦਾਨ ਹੋ ਗਿਆ ਹੈ।

03.30 PM

ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ- 48.63 ਫੀਸਦੀ

ਅੰਮ੍ਰਿਤਸਰ- 43.85

ਖਡੂਰ ਸਾਹਿਬ- 46.60

ਜਲੰਧਰ- 46.75

ਹੁਸ਼ਿਆਪੁਰ- 45.31

ਅਨੰਦਪੁਰ ਸਾਹਿਬ- 47.99

ਲੁਧਿਆਣਾ- 45.70

ਫ਼ਤਹਿਗੜ੍ਹ ਸਾਹਿਬ- 48.76

ਫਰੀਦਕੋਟ- 45.52

ਫਿਰੋਜ਼ਪੁਰ- 52.31

ਬਠਿੰਡਾ- 50.54

ਸੰਗਰੂਰ- 52.34

ਪਟਿਆਲਾ- 51.74

03.25 PM

First Time Votter: ਪਹਿਲੀ ਵਾਰ, ਵੋਟਰ ਦੀਕਸ਼ਾ ਸੈਣੀ।

12.30 PM

100 ਸਾਲ ਦੇ ਰਾਮ ਰਾਮ ਲੁਭਾਇਆ ਵੋਟ ਕਰਨ ਤੋਂ ਬਾਅਦ ਉਂਗਲੀ ਤੇ ਲੱਗਾ ਨਿਸ਼ਾਨ ਦਿਖਾਉਂਦੇ ਹੋਏ।

11.50 AM

ਬੂਥ 88 ਚ ਇਕ ਪਿੰਕ ਬੂਥ ਬਣਿਆ ਗਿਆ ਹੈ ਜਿਸ 'ਚ ਸਿਰਫ਼ ਮਹਿਲਾ ਸਟਾਫ਼ ਕੰਮ ਕਰ ਰਿਹਾ ਹੈ। ਬੱਚਿਆ ਦੇ ਖੇਡਣ ਲਈ ਇਕ ਕਮਰਾ ਤਿਆਰ ਕੀਤਾ ਗਿਆ ਹੈ।

11.20 AM

ਦਿਵਿਆਂਗ ਸਚਿਨ ਸੱਚਦੇਵਾ ਡੀਏਵੀ ਕਾਲਜ ਵੋਟ ਪਾਉਣ ਆਉਂਦਾ ਹੋਇਆ।

11.20 AM

First Time Voter's: ਮਨੀਸ਼ ਸ਼ਰਮਾ ਤੇ ਅੰਚਲ ਸ਼ਰਮਾ ਪਹਿਲੀਂ ਵਾਰ ਵੋਟ ਕਰਨ ਤੋਂ ਬਾਅਦ ਸਰਟੀਫਿਕੇਟ ਦਿਖਾਉਂ ਹੋਏ।

11.00 AM

98 ਸਾਲ ਦੇ ਬਜ਼ੁਰਗ ਢੇਰੂ ਰਾਮ ਦੇਪੂਰ ਨੇ ਪਾਇਆ ਵੋਟ। ਉਹ 1952 ਤੋਂ ਲਗਾਤਾਰ ਮਤਦਾਨ ਕਰ ਰਹੇ।

10.40 AM

ਯਸਪਾਲ ਸ਼ਰਮਾ ਪਤਨੀ ਸ਼ਿਵ ਰਾਣੀ ਸ਼ਰਮਾ ਨਾਲ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ।

10.35 AM

ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨਾਲ ਉਨ੍ਹਾਂ ਦੀ ਪਤਨੀ ਰਕੇਸ਼ ਸੂਦ ਤੇ ਹੋਰ।

10.30 AM

ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ।

10.05 AM

ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਵਜੋਤ ਸਿੰਘ ਵੋਟ ਪਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਜਿੱਤ ਦਾ ਨਿਸ਼ਾਨ ਦਿਖਾਉਂਦੇ ਹੋਏ।

09.15 AM

ਸਵੇਰੇ 9 ਵਜੇ ਤਕ ਹੁਸ਼ਿਆਰਪੁਰ ਸੀਟ 'ਤੇ ਕੁੱਲ 9.3 ਫ਼ੀਸਦੀ ਮਤਦਾਨ ਹੋ ਚੁੱਕਾ ਹੈ

ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਸ਼੍ਰੀ ਹਰਗੋਬਿੰਦਪੁਰ ਦੇ 1,76,556, ਭੁਲੱਥ ਦੇ 1,35,628, ਫਗਵਾੜਾ ਦੇ 1,84,829, ਮੁਕੇਰੀਆਂ ਦੇ 1,95,503, ਦਸੂਹਾ ਦੇ 1,91,762, ਉੜਮੁੜ ਦੇ 1,77,747, ਸ਼ਾਮ ਚੁਰਾਸੀ ਦੇ 1,74,273, ਹੁਸ਼ਿਆਰਪੁਰ ਦੇ 1,82,835 ਅਤੇ ਚੱਬੇਵਾਲ ਦੇ 1,60,485 ਸਮੇਤ 15 ਲੱਖ 79 ਹਜ਼ਾਰ 618 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।


ਉਕਤ 9 ਵਿਧਾਨ ਸਭਾ ਹਲਕਿਆਂ 'ਚ 7,65,090 ਔਰਤਾਂ, 8,14,498 ਮਰਦ ਤੇ 30 ਥਰਡ ਜੈਂਡਰ ਵੋਟਰ ਹਨ, ਜਦਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ 18-19 ਸਾਲ ਦੇ 26,743 ਨੌਜਵਾਨ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ 'ਚ 10,179 ਦਿਵਆਂਗਜਨ ਵੋਟਰ ਹਨ, ਜਿਨ੍ਹਾਂ ਲਈ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।


ਹਰ ਬੂਥ 'ਤੇ ਦਿਵਆਂਗਜਨ ਲਈ ਜਿਥੇ ਵਿਸ਼ੇਸ਼ ਤੌਰ 'ਤੇ ਰੈਂਪ ਬਣਾਏ ਗਏ ਹਨ, ਉਥੇ ਦਿਵਆਂਗਜਨ ਦੀ ਮਦਦ ਲਈ ਵਲੰਟੀਅਰਜ਼, ਵੀਲ੍ਹਚੇਅਰਜ਼ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਪੋਲਿੰਗ ਬੂਥਾਂ 'ਤੇ ਲਿਆਉਣ ਅਤੇ ਲਿਜਾਣ ਲਈ ਵੀ ਵਾਹਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਵਿਧਾਨ ਸਭਾ ਹਲਕਿਆਂ ਵਿੱਚੋਂ ਹਰ ਹਲਕੇ 'ਚ 2 ਪਿੰਕ ਪੋਲਿੰਗ ਬੂਥ ਹੋਣਗੇ, ਜਿਥੇ ਸਾਰਾ ਚੋਣ ਅਮਲਾ ਮਹਿਲਾਵਾਂ ਦਾ ਹੋਵੇਗਾ। ਇਸ ਤੋਂ ਇਲਾਵਾ ਇਕ ਪੋਲਿੰਗ ਬੂਥ 'ਪਰਸਨ ਵਿਦ ਡਿਸਏਬਿਲੀਟੀ' (ਪੀਡਬਲਯੂਡ) ਦਾ ਹੋਵੇਗਾ, ਜਦਕਿ ਹਰ ਵਿਧਾਨ ਸਭਾ ਹਲਕੇ 'ਚ 5 ਮਾਡਲ ਪੋਲਿੰਗ ਸਥਾਪਤ ਕੀਤੇ ਗਏ ਹਨ।

ਜ਼ਿਲ੍ਹੇ ਦੇ 1521 ਪੋਲਿੰਗ ਬੂਥਾਂ ਸਮੇਤ ਹੁਸ਼ਿਆਪੁਰ ਲੋਕ ਸਭਾ ਹਲਕੇ 'ਚ 1911 ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ 1521 ਪੋਲਿੰਗ ਪਾਰਟੀਆਂ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਲਈ ਰਵਾਨਾ ਹੋ ਚੁੱਕੀਆਂ ਹਨ। ਉਨ੍ਹਾਂ ਪੋਲਿੰਗ ਪਾਰਟੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਡਿਊਟੀ ਨਿਭਾਉਣ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦਾ ਕੁੱਲ 7172 ਪੋਲਿੰਗ ਸਟਾਫ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹੇਗਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰ ਪਹਿਚਾਣ ਦੇ ਸਬੂਤ ਵਜੋਂ 11 ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ ਜਿਹੜੇ 11 ਦਸਤਾਵੇਜ਼ ਜੋ ਪੋਲਿੰਗ ਬੂਥ 'ਤੇ ਸ਼ਨਾਖਤ ਲਈ ਵਰਤੇ ਜਾ ਸਕਦੇ ਹਨ, ਉਨ੍ਹਾਂ ਵਿੱਚ ਸਰਕਾਰੀ ਸ਼ਨਾਖਤੀ ਕਾਰਡ, ਸਰਵਿਸ ਸ਼ਨਾਖਤੀ ਕਾਰਡ, ਮਗਨਰੇਗਾ ਜਾਬ ਕਾਰਡ, ਪਾਸਪੋਰਟ, ਪੈਨ ਕਾਰਡ, ਫੋਟੋ ਸਮੇਤ ਪਾਸ ਬੁੱਕ, ਪੈਨਸ਼ਨ ਦਸਤਾਵੇਜ਼, ਅਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਸਮਾਰਟ ਕਾਰਡ ਅਤੇ ਸਿਹਤ ਬੀਮਾ ਸਮਾਰਟ ਕਾਰਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ 11 ਵਿਚੋਂ ਕੋਈ ਵੀ ਇਕ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪੋਲ ਕੀਤੀ ਜਾ ਸਕਦੀ ਹੈ। ਚੋਣਾਂ ਸਾਂਤੀਪੂਰਵਕ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ 'ਚ 5 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।


ਉਮੀਦਵਾਰ ਦੇ ਨਾਂ

- ਡਾ. ਰਾਜ ਕੁਮਾਰ - ਕਾਂਗਰਸ

- ਡਾ. ਰਵਜੋਤ ਸਿੰਘ -ਆਮ ਆਦਮੀ ਪਾਰਟੀ

- ਸੋਮ ਪ੍ਰਕਾਸ਼ - ਭਾਜਪਾ

- ਖੁਸ਼ੀ ਰਾਮ - ਬਸਪਾ

- ਧਰਮਪਾਲ - ਨੈਸ਼ਨਲਿਸਟ ਜਸਟਿਸ ਪਾਰਟੀ

- ਪਰਮਜੀਤ ਸਿੰਘ - ਸਮਾਜ ਭਲਾਈ ਮੋਰਚਾ

- ਤੀਲਕ ਰਾਜ - ਆਜ਼ਾਦ

- ਦਵਿੰਦਰ ਸਿੰਘ - ਆਜ਼ਾਦ

Posted By: Jagjit Singh