ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਸਰਦਾਰ ਚਰਨ ਸਿੰਘ ਮੰਝਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ ਵਿਖੇ ਗੁਰਸ਼ਰਨ ਸਿੰਘ ਜ਼ਲਿ੍ਹਾ ਸਿੱਖਿਆ ਅਫਸਰ (ਸੈ.ਸਿੱ.) ਹੁਸ਼ਿਆਰਪੁਰ ਦੀ ਯੋਗ ਅਗਵਾਈ ਅਤੇ ਪਿੰ੍ਸੀਪਲ ਗੁਰਾਂ ਦਾਸ ਬਲਾਕ ਨੋਡਲ ਅਫ਼ਸਰ ਬਲਾਕ ਮੁਕੇਰੀਆਂ-2 ਦੀ ਦੇਖ-ਰੇਖ ਹੇਠ ਬਲਾਕ ਪੱਧਰੀ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਬਲਾਕ ਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਸਮੇਂ ਪਿੰ੍ਸੀਪਲ ਗੁਰਾਂ ਦਾਸ ਨੇ ਦੱਸਿਆ ਕਿ ਅਜਿਹੇ ਮੁਕਾਬਲਿਆਂ ਨਾਲ ਵਿਗਿਆਨ ਪ੍ਰਤੀ ਰੁਚੀ ਵੱਧਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਵੀ ਵਾਧਾ ਹੁੰਦਾ ਹੈ। ਉਨਾਂ੍ਹ ਦੱਸਿਆ ਕਿ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਫ਼ੈਸਲਾ ਕਮੇਟੀ ਵਿੱਚ ਸ਼ਾਮਲ ਪੰਕਜ ਕਟੋਚ, ਕੋਮਲ ਅਤੇ ਰਾਜਵਿੰਦਰ ਕੌਰ ਨੇ ਨਤੀਜੇ ਐਲਾਨੇ ਜਿਨਾਂ੍ਹ ਵਿੱਚ ਪਹਿਲਾ ਸਥਾਨ ਵਿਵੇਕ ਸਰਕਾਰੀ ਮਿਡਲ ਸਕੂਲ ਆਲੋ ਭੱਟੀ, ਦੂਸਰਾ ਸਥਾਨ ਪਰਮਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘੋਕਤਰਾਲਾ ਅਤੇ ਤੀਸਰਾ ਸਥਾਨ ਖੁਸ਼ਦੀਪ ਕੌਰ ਸਰਕਾਰੀ ਮਿਡਲ ਸਕੂਲ ਤੰਗਰਾਲੀਆਂ ਨੇ ਹਾਸਲ ਕੀਤਾ।

ਇਸ ਮੌਕੇ ਪਿੰ੍. ਅਮਨਦੀਪ ਸਿੰਘ, ਜਤਿੰਦਰ ਮਨਹਾਸ, ਪੁਸ਼ਪਿੰਦਰ ਕੌਰ, ਸਰਵਜੀਤ ਕੌਰ, ਮਨਿੰਦਰਜੀਤ ਕੌਰ, ਗੁਰਪ੍ਰਰੀਤ ਸਿੰਘ, ਬੀਐੱਮ ਬਲਵਿੰਦਰ ਸਿੰਘ, ਮਨਜੀਤ ਸਿੰਘ, ਹਰਪ੍ਰਰੀਤ ਕੌਰ, ਬਲਜੀਤ ਕੌਰ, ਰਜਨੀ,ਸੁਰੇਸ਼ ਕੁਮਾਰ, ਜਸਪਿੰਦਰ ਸਿੰਘ ਰੰਧਾਵਾ ਸਮੇਤ ਵੱਖ-ਵੱਖ ਸਕੂਲਾਂ ਤੋਂ ਆਏ ਗਾਇਡ ਅਧਿਆਪਕਾਂ ਨੇ ਵਿਗਿਆਨ ਪ੍ਰਦਰਸ਼ਨੀ ਵਿੱਚ ਸ਼ਿਰਕਤ ਕੀਤੀ।