ਜੇਐੱਨਐੱਨ, ਹੁਸ਼ਿਆਰਪੁਰ : ਟਾਂਡਾ ਲਾਗੇ ਇਕ ਪਿੰਡ ਵਿਚ ਛੇ ਸਾਲਾ ਬੱਚੀ ਨਾਲ ਜਬਰ ਜਨਾਹ ਮਗਰੋਂ ਕਤਲ ਕਰਨ ਦੇ ਮਾਮਲੇ ਦੀ ਸੁਣਵਾਈ 18 ਨਵੰਬਰ ਨੂੰ ਹੋਵੇਗੀ। ਬੁੱਧਵਾਰ ਨੂੰ ਸੈਸ਼ਨ ਅਦਾਲਤ ਹੁਸ਼ਿਆਰਪੁਰ ਵਿਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗ੍ਰੇਡ-1 ਨੀਲਮ ਅਰੋੜਾ ਦੀ ਅਦਾਲਤ ਵਿਚ ਕੇਸ ਦੀ ਸੁਣਵਾਈ ਹੋਈ। ਕੇਸ ਦੇ ਦੋਵੇਂ ਮੁਲਜ਼ਮ ਸੁਰਜੀਤ ਸਿੰਘ ਤੇ ਉਸ ਦੇ ਪੋਤੇ ਸੁਰਪ੍ਰਰੀਤ ਨੂੰ ਗੁਰਦਾਸਪੁਰ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ।

ਸੁਣਵਾਈ ਦੌਰਾਨ ਦੱਸਿਆ ਗਿਆ ਹੈ ਕਿ ਮੁਲਜ਼ਮ ਸੁਰਪ੍ਰਰੀਤ ਦੀ ਤਬੀਅਤ ਖ਼ਰਾਬ ਹੈ, ਇਸ ਲਈ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਪੀੜਤ ਧਿਰ ਵੱਲੋਂ ਵਕੀਲ ਨਵੀਨ ਪੇਸ਼ ਹੋਏ ਜਦਕਿ ਮੁਲਜ਼ਮਾਂ ਵੱਲੋਂ ਵਕੀਲ ਏਪੀਐੱਸ ਮਠੋਨ ਪੇਸ਼ ਹੋਏ। ਮਠੋਨ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਮੁਲਜ਼ਮ ਸੁਰਪ੍ਰਰੀਤ ਬਿਮਾਰ ਹੈ, ਉਹਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਅੰਮਿ੍ਤਸਰ ਵਿਚ ਦਾਖ਼ਲ ਕਰਵਾਇਆ ਹੈ। ਸੁਰਪ੍ਰਰੀਤ ਦਾ ਦਾਦਾ ਸੁਰਜੀਤ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਬੰਦ ਕੀਤਾ ਹੋਇਆ ਹੈ। ਸੁਰਜੀਤ ਦੀ ਪੇਸ਼ੀ ਵੀਡੀਓ ਕਾਨਫਰੰਸ ਦੇ ਜ਼ਰੀਏ ਨਾਲ ਕਰਵਾਈ ਗਈ। ਵਕੀਲਾਂ ਦਾ ਪੱਖ ਸੁਣਨ ਮਗਰੋਂ ਅਦਾਲਤ ਨੇ ਕੇਸ ਦੀ ਅਗਲੀ ਤਰੀਕ 18 ਨਵੰਬਰ ਮੁਕੱਰਰ ਕੀਤੀ ਹੈ।

ਯਾਦ ਰਹੇ ਥਾਣਾ ਟਾਂਡਾ ਲਾਗੇ ਪਿੰਡ ਵਿਚ ਮਜ਼ਦੂਰ ਦੀ ਬਾਲੜੀ ਧੀ ਨਾਲ ਜਬਰ ਜਨਾਹ ਕਰਨ ਮਗਰੋਂ ਮੁਲਜ਼ਮਾਂ ਨੇ ਉਸ ਦੇ ਕਤਲ ਮਗਰੋਂ ਲਾਸ਼ ਸਾੜ ਦਿੱਤੀ ਸੀ। ਇਹ ਿਘਨਾਉਣੀ ਘਟਨਾ ਲੰਘੀ 21 ਅਕਤੂਬਰ ਦੀ ਹੈ। ਇਸ ਮਗਰੋਂ ਦੋਵੇਂ ਜਣੇ ਦਾਦਾ ਸੁਰਜੀਤ ਤੇ ਪੋਤਾ ਸੁਰਪ੍ਰਰੀਤ ਕਾਬੂ ਕਰ ਲਏ ਗਏ ਸਨ। ਇਸ ਮਾਮਲੇ ਵਿਚ ਪੁਲਿਸ ਨੇ ਬਹੁਤ ਛੇਤੀ ਚਲਾਨ ਪੇਸ਼ ਕੀਤਾ ਸੀ।