ਹੁਸ਼ਿਆਰਪੁਰ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਲਗਾਤਾਰ ਮਿਲਾਵਟ ਖੋਰਾ ਤੇ ਨਕੇਲ ਕੱਸੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਸਿਹਤ ਅਫਸਰ ਡਾ.ਸੇਵਾ ਸਿੰਘ ਨੇ ਦੱਸਿਆ ਕਿ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪੰਨੂੰ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਵਧੀਆ ਫੂਡ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦਾ ਜ਼ਿੰਮੇਵਾਰੀ ਹੈ।

ਇਸ ਸਬੰਧੀ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ, ਸੈਲਾ 'ਚ ਵੱਡੀ ਪੱਧਰ 'ਤੇ ਸੋਮਵਾਰ ਸਵੇਰੇ ਛਾਪੇਮਾਰੀ ਕਰਕੇ 12 ਸੈਂਪਲ ਲਏ ਗਏ। ਜਿਨ੍ਹਾਂ ਵਿੱਚ 4 ਦੁੱਧ, 1 ਮਿਠਆਈ, 1 ਦੇਸੀ ਘਿਓ, 1 ਪਨੀਰ, 1 ਸਰਸੋ ਦਾ ਤੇਲ, ਕੋਲਡ ਡਰਿੰਕ 1 ਮਸਾਲਾਂ, 1 ਟਮੈਟੋ ਕੈਚਅਪ ਤੇ 1 ਇਮਲੀ ਆਦਿ ਦੇ ਸੈਂਪਲ ਲੈ ਕੇ ਲੈਬਰਟੋਰੀ 'ਚ ਭੇਜ ਦਿੱਤੇ ਤੇ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਸਾਫ ਸਫਾਈ ਰੱਖਣ ਤੇ ਮਿਆਰੀ ਵਸਤਾਂ ਵੇਚਣ ਦੀ ਹਦਾਇਤਾਂ ਕੀਤੀਆਂ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਿਲਵਟ ਖੋਰਾ ਨੂੰ ਚਿਤਾਵਨੀ ਦਿੱਤੀ ਤੇ ਮਿਲਵਾਟ ਖੋਰੀ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਲਈ ਅਪੀਲ ਕੀਤੀ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਦੀ ਵਧੀਆ ਕਾਰਗੁਜਾਰੀ ਪੇਸ਼ ਕੀਤੀ ਜਾਵੇ। ਇਸ ਮੌਕੇ ਟੀਮ 'ਚ ਫੂਡ ਅਫਸਰ ਰਮਨ ਵਿਰਦੀ, ਅਸ਼ੋਕ ਕੁਮਾਰ, ਨਰੇਸ਼ ਕੁਮਾਰ ਤੇ ਰਾਮ ਲੁਭਾਇਆ ਵੀ ਮੌਜੂਦ ਸਨ।