-ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਬਿਛੋਹੀ 'ਚ ਹੈਜ਼ਾ ਫੈਲਣ ਤੋਂ ਬਾਅਦ ਹੁਣ ਤਕ 123 ਕੇਸ ਸਾਹਮਣੇ ਆਏ ਹਨ ਤੇ ਇਲਾਕੇ 'ਚ ਮੈਡੀਕਲ ਦੀਆਂ ਟੀਮਾਂ ਲਗਾਤਾਰ ਸਰਵੇ ਕਰ ਰਹੀਆਂ ਹਨ ਜਾਣਕਾਰੀ ਅਨੁਸਾਰ ਪਿੰਡ ਦੀ ਜਨਸੰਖਿਆ 1521 ਹੈ ਤੇ ਪੂਰੇ ਪਿੰਡ 'ਚ ਸਿਹਤ ਵਿਭਾਗ ਨੇ ਸਰਵੇ ਦੀਆਂ ਚਾਰ ਟੀਮਾਂ ਭੇਜੀਆਂ ਹਨ, ਹਾਲਾਂਕਿ ਹੈਜ਼ਾ ਗੰਦੇ ਪਾਣੀ ਦੀ ਸਪਲਾਈ ਨਾਲ ਫੈਲਰਦਾ ਹੈ, ਇਸ ਲਈ ਵਿਭਾਗ ਨੇ ਪਹਿਲੇ ਹੀ ਦਿਨ ਤੋਂ ਪਿੰਡ 'ਚ ਅੰਡਰ ਗਰਾਊਂਡ ਵਾਟਰ ਸਪਲਾਈ ਬੰਦ ਕਰਵਾ ਦਿੱਤੀ ਸੀ ਤੇ ਪਿੰਡ 'ਚ ਭਾਲ ਸ਼ੁਰੂ ਕਰ ਦਿੱਤੀ ਸੀ ਕਿ ਪਾਣੀ ਦੀ ਲੀਕੇਜ ਕਿਥੇ ਹੋ ਰਹੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਪਿੰਡ 'ਚ ਮੈਡੀਕਲ ਕੈਂਪ ਵੀ ਲਗਾ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਪੱਕੇ ਤੌਰ 'ਤੇ ਤਾਇਨਾਤ ਹੈ ਜੋ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ 'ਚ ਲੱਗੀ ਹੋਈ ਹੈ ਸਿਵਲ ਹਸਪਤਾਲ ਵਿਖੇ ਸੋਮਵਾਰ ਸਵੇਰੇ ਹਸਪਤਾਲ ਪਹੁੰਚੇ ਇਕ ਮਰੀਜ਼ ਜਸਵੀਰ ਜੋ ਕਿ ਬਿਛੋਹੀ ਦੇ ਨਾਲ ਲੱਗਦੇ ਪਿੰਡ ਭੈੜੂਆ ਦਾ ਰਹਿਣ ਵਾਲਾ ਹੈ ਪਰ ਉਸ ਦੀ ਹਾਲੇ ਤਕ ਪੁਸ਼ਟੀ ਨਹੀਂ ਹੋ ਸਕੀ ਹੈ ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ। ਜਿੱਥੇ ਇਕ ਪਾਸੇ ਸਿਹਤ ਵਿਭਾਗ ਦੇ ਆਂਕੜੇ ਦੇ ਹਿਸਾਬ ਨਾਲ ਹੁਣੇ ਤਕ ਕੁਲ 123 ਕੇਸ ਹੀ ਸਾਹਮਣੇ ਆਏ ਹਨ ਪਰ ਇਸ ਮਾਮਲੇ 'ਚ ਪਿੰਡ ਵਾਲਿਆਂ ਦੀ ਮੰਨੀਏ ਤਾਂ ਹੁਣੇ ਤਕ ਹੈਜ਼ੇ ਨਾਲ 140 ਤੋਂ ਜ਼ਿਆਦਾ ਲੋਕ ਬਿਮਾਰ ਹੋ ਚੁੱਕੇ ਹਨ ਤੇ ਹਸਪਤਾਲ 'ਚ ਇਸ ਸਮੇਂ ਕੁਲ ਮਿਲਾ ਕੇ ਪਿੰਡ ਬਿਛੋਹੀ ਦੇ 10 ਮਰੀਜ਼, ਇਕ ਆਦਮਵਾਲ ਅਤੇ ਇਕ ਭੀਮ ਨਗਰ ਕੁੱਲ 12 ਦੇ ਕਰੀਬ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਦੂਜੇ ਪਾਸੇ ਸਿਹਤ ਵਿਭਾਗ ਦੀ ਮੰਨੀਏ ਤਾਂ ਉਨ੍ਹਾਂ ਨੇ ਜਿੱਥੋਂ ਲੀਕੇਜ ਦੇ ਨਾਲ ਗੰਦਾ ਪਾਣੀ ਵਾਟਰ ਸਪਲਾਈ ਦੀ ਪਾਈਪ 'ਚ ਮਿਲਿਆ ਉਸ ਨੂੰ ਟਰੇਸ ਕਰ ਲਿਆ ਗਿਆ ਹੈ ਤੇ ਇਸਦੇ ਬਾਰੇ 'ਚ ਸੈਨੀਟੇਸ਼ਨ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਸੈਨੀਟੇਸ਼ਨ ਵਿਭਾਗ ਇਸ ਲੀਕੇਜ ਦੀ ਰਿਪੇਅਰ ਕਰਨ 'ਚ ਲੱਗੀ ਹੋਈ ਹੈ ਅਤੇ ਪੂਰੇ ਇਲਾਕੇ 'ਚ ਵਾਟਰ ਸਪਲਾਈ 'ਤੇ ਰੋਕ ਲਗਾਉਣ ਦੇ ਬਾਅਦ ਹੁਣ ਪਿੰਡ 'ਚ ਵਾਟਰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ

ਤਿੰਨ ਹੋਰ ਕੇਸ ਆਏ ਸਾਹਮਣੇ, ਇਕ ਦੀ ਹੋ ਚੁੱਕੀ ਹੈ ਮੌਤ

ਜਾਣਕਾਰੀ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਨੇ ਦੱਸਿਆ ਕਿ ਪਿੰਡ 'ਚ ਹੁਣ ਤਕ ਹੈਜ਼ੇ ਦੇ ਕੁਲ 123 ਕੇਸ ਆ ਚੁੱਕੇ ਹਨ, ਜਿਸ 'ਚ ਤਿੰਨ ਕੇਸ ਸੋਮਵਾਰ ਨੂੰ ਸਾਹਮਣੇ ਆਏ ਹਨ ਤੇ ਹੁਣ ਤਕ ਬਿਛੋਹੀ 'ਚ ਹੈਜ਼ੇ ਦੇ ਕਾਰਨ ਇਕ ਬੱਚੀ ਦੀ ਮੌਤ ਹੋ ਚੁੱਕੀ ਹੈ ਡਾ. ਸ਼ੈਲੇਸ਼ ਨੇ ਦੱਸਿਆ ਹੈਜ਼ਾ ਫੈਲਣ ਦੇ ਮੁੱਖ ਕਾਰਨ ਹੀ ਗੰਦਾ ਪਾਣੀ ਹੈ ਇਸ ਲਈ ਜਿਵੇਂ ਹੀ ਬਿਛੋਹੀ 'ਚ ਹੈਜ਼ਾ ਦਾ ਮਾਮਲਾ ਸਾਹਮਣੇ ਆਇਆ ਸਿਹਤ ਵਿਭਾਗ ਨੇ ਪਹਿਲਾਂ ਤਾਂ ਵਾਟਰ ਸਪਲਾਈ ਬੰਦ ਕਰਵਾ ਦਿੱਤੀ ਉਸ ਦੇ ਬਾਅਦ ਸਰਵੇ ਕਰਵਾਇਆ ਗਿਆ ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਬਾਹਰੀ ਇਲਾਕੇ 'ਚ ਦੋ ਜਗ੍ਹਾ ਤੋਂ ਪਾਣੀ ਲੀਕ ਹੋ ਰਿਹਾ ਸੀ ਤੇ ਉਥੇ ਹੀ ਗੰਦਾ ਪਾਣੀ ਵਾਟਰ ਸਪਲਾਈ ਦੀ ਪਾਈਪ 'ਚ ਜਾ ਰਿਹਾ ਸੀ ਜੋ ਹੈਜ਼ੇ ਦਾ ਕਾਰਨ ਬਣਿਆ ਡਾ. ਸ਼ੈਲੇਸ਼ ਨੇ ਦੱਸਿਆ ਕਿ ਸੋਮਵਾਰ ਐਕਸੀਅਨ ਵੀ ਮੌਕੇ 'ਤੇ ਪੁੱਜੇ ਸਨ ਤੇ ਜਿੱਥੇ ਲੀਕੇਜ ਸੀ ਉੱਥੋਂ ਮੁਰੰਮਤ ਕਰਵਾਈ ਜਾ ਰਹੀ ਸੀ। ਪਿੰਡ 'ਚੋਂ ਵੱਖ-ਵੱਖ ਦਸ ਥਾਵਾਂ ਤੋਂ ਪਾਣੀ ਦੇ ਸੈਂਪਲ ਲਏ ਗਏ ਹਨ ਤੇ ਇਸ ਸੈਂਪਲਾਂ ਨੂੰ ਜਾਂਚ ਲਈ ਖਰੜ ਲੈਬ 'ਚ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਇਕ ਕੇਸ ਬਿਛੋਹੀ ਦੇ ਨਾਲ ਲੱਗਦੇ ਪਿੰਡ ਭੈੜੂਆ ਤੋਂ ਸਾਹਮਣੇ ਆਇਆ ਹੈ, ਹਾਲਾਂਕਿ ਇਹ ਹਾਲੇ ਸ਼ੱਕੀ ਹੈ ਜਦੋਂ ਤਕ ਟੈਸਟ ਨਹੀਂ ਹੁੰਦੇ ਤੱਦ ਤਕ ਸਾਫ ਨਹੀਂ ਹੋ ਸਕਦਾ ਕਿ ਇਹ ਹੈਜ਼ੇ ਦਾ ਮਰੀਜ਼ ਹੈ ਹਸਪਤਾਲ 'ਚ ਜ਼ੇਰੇ ਇਲਾਜ਼ ਜਸਵੀਰ ਸਿੰਘ (16) ਪੁੱਤਰ ਪਰਮਜੀਤ ਸਿੰਘ ਵਾਸੀ ਭੈੜੂਆ ਨੇ ਦੱਸਿਆ ਕਿ ਉਹ ਸ਼ਨੀਵਾਰ ਤੋਂ ਬਿਮਾਰ ਸੀ ਜਿਸ ਕਾਰਨ ਸੋਮਵਾਰ ਸਵੇਰੇ ਹਸਪਤਾਲ ਆਇਆ ਸੀ ਉਸ ਨੂੰ ਉਲਟੀਆਂ ਆ ਰਹੀਆਂ ਸਨ, ਜਸਵੀਰ ਨੇ ਦੱਸਿਆ ਕਿ ਉਹ ਬਿਛੋਹੀ ਦੇ ਸਰਕਾਰੀ ਸਕੂਲ 'ਚ ਪੜ੍ਹਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਸਵੀਰ ਦੀ ਦੂਸਿਤ ਪਾਣੀ ਪੀਣ ਨਾਲ ਸਿਹਤ ਖਰਾਬ ਹੋਈ ਹੈ। ਹਾਲਾਂਕਿ ਹਾਲੇ ਤਕ ਵਿਭਾਗ ਨੇ ਪਿੰਡ ਭੈੜੂਆ 'ਚ ਹੈਜ਼ੇ ਦੀ ਪੁਸ਼ਟੀ ਨਹੀਂ ਕੀਤੀ।

ਪਿੰਡ ਵਿਛੋਹੀ ਦਾ ਜਾਇਜ਼ਾ ਲੈਣ ਲਈ ਦੋ ਚੰਡੀਗੜ੍ਹ ਤੋਂ ਸੀਨੀਅਰ ਡਾਕਟਰਾਂ ਨੂੰ ਬੁਲਾਇਆ ਗਿਆ

ਡਾ . ਸ਼ੈਲੇਸ਼ ਨੇ ਦੱਸਿਆ ਕਿ ਹੈਜ਼ੇ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਨੇ ਪਿੰਡ 'ਚ ਮੈਡੀਕਲ ਕੈਂਪ ਤਾਂ ਲਗਵਾਇਆ ਹੀ ਹੈ ਪਰ ਇਸ ਦੇ ਨਾਲ-ਨਾਲ ਚੰਡੀਗੜ੍ਹ ਤੋੋਂ ਦੋ ਸੀਨੀਅਰ ਡਾਕਟਰਾਂ ਨੂੰ ਬਿਛੋਹੀ 'ਚ ਹਾਲਤ ਦਾ ਜਾਇਜ਼ਾ ਲੈਣ ਲਈ ਭੇਜਿਆ ਗਿਆ ਹੈ ਇਸ ਦੋ ਮੈਂਬਰੀ ਟੀਮ 'ਚ ਡਾ. ਸੀਮਾ ਅੱਗਰਵਾਲ ਤੇ ਡਾ. ਮੋਨਿਕਾ ਹੈ ਜਾਣਕਾਰੀ ਅਨੁਸਾਰ ਪਿੰਡ 'ਚ 275 ਦੇ ਕਰੀਬ ਘਰ ਹਨ ਤੇ ਹਰ ਘਰ 'ਚ ਓਆਰਐੱਸ ਤੇ ਕਲੋਰੀਨ ਵੰਡੀ ਜਾ ਚੁੱਕੀ ਹੈ ਇਸ ਦੇ ਨਾਲ-ਨਾਲ ਲੋਕਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ।