-

ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਖਸ਼ਿਸ਼ ਪ੍ਾਪਤ ਭਾਈ ਘੱਨ੍ਹਈਆ ਸਾਹਿਬ ਜੀ ਤੋਂ ਵਰੋਸਾਈ ਸੇਵਾਪੰਥੀ ਸੰਪ੍ਦਾਇ ਦੇ ਮਹੰਤ ਬਾਬਾ ਜਵਾਹਰ ਸਿੰਘ ਜੀ ਖੂੰਡੇ ਵਾਲੇ ਤੇ ਮਹੰਤ ਬਾਬਾ ਤਾਰਾ ਸਿੰਘ ਜੀ ਸੇਵਾਪੰਥੀ ਮਿੱਠਾ ਟਿਵਾਣਾ ਵਾਲਿਆਂ ਦੀ ਯਾਦ 'ਚ 'ਗੁਰਮਤਿ ਕੀਰਤਨ ਸਮਾਗਮ' ਗੁਰਦੁਆਰਾ ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਆਰੰਭ ਹੋ ਗਏ। ਇਹ ਜਾਣਕਾਰੀ ਦਿੰਦਿਆਂ ਸੰਤ ਅਜੀਤ ਸਿੰਘ ਸੇਵਾਪੰਥੀ ਨੇ ਦੱਸਿਆ ਕਿ ਸੰਤ ਪਿ੍ਤਪਾਲ ਸਿੰਘ ਸੇਵਾਪੰਥੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਹੇ ਇਸ ਸਮਾਗਮ 'ਚ ਸ੍ਰੀ ਰਹਿਰਾਸ ਸਾਹਿਬ ਦੇ ਜਾਪ ਉਪਰੰਤ ਸਜਾਏ ਦੀਵਾਨ 'ਚ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ, ਭਾਈ ਮਨਿੰਦਰ ਸਿੰਘ ਸ਼੍ਰੀਨਗਰ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਮਿੱਠਾ ਟਿਵਾਣਾ ਕੀਰਤਨ ਕੌਂਸਲ ਦੇ ਰਾਗੀਆਂ ਨੇ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ। ਇਸ ਮੌਕੇ ਪੰਥ ਦੇ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ਼ਬਦ ਗੁਰੂ ਦੇ ਆਸ਼ੇ ਅਨੁਸਾਰ ਆਪਣਾ ਜੀਵਣ ਨਿਬਾਹ ਕਰਨ ਦੀ ਪ੍ੇਰਨਾ ਦਿੱਤੀ। ਮਹੰਤ ਪਿ੍ਤਪਾਲ ਸਿੰਘ ਜੀ ਨੇ ਕੀਰਤਨੀ ਜਥਿਆਂ ਦਾ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਦੱਸਿਆ ਕਿ 13 ਨੂੰ ਸਵੇਰੇ 9 ਵਜੇ ਤੋਂ ਮਹਾਨ ਗੁਰਮਤਿ ਸਮਾਗਮ ਦੀ ਆਰੰਭਤਾ ਹੋਵੇਗੀ ਜਿਸ 'ਚ ਸੇਵਾਪੰਥੀ ਮਹਾਂਪੁਰਸ਼ਾਂ ਤੋ ਇਲਾਵਾ ਬਾਬਾ ਸਰਬਜੋਤ ਸਿੰਘ ਜੀ ਬੇਦੀ ਤੇ ਸੰਤ ਸਤਿਨਾਮ ਸਿੰਘ ਜੀ ਊਨਾ ਸਾਹਿਬ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨਗੇ ਤੇ ਪੰਥ ਪ੍ਸਿੱਧ ਕੀਰਤਨੀ ਜਥੇ ਭਾਈ ਹਰਜਿੰਦਰ ਸਿੰਘ ਸ੍੍ਰੀਨਗਰ ਵਾਲੇ, ਸੰਤ ਅਨੂੂਪ ਸਿੰਘ ਊਨਾ ਸਾਹਿਬ ਵਾਲੇ, ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਓਂਕਾਰ ਸਿੰਘ ਊਨਾ ਸਾਹਿਬ ਵਾਲੇ, ਭਾਈ ਪਿਆਰਾ ਸਿੰਘ, ਭਾਈ ਸਵਰਨ ਸਿੰਘ, ਭਾਈ ਨਵਜੀਤ ਸਿੰਘ, ਭਾਈ ਤਰਨਦੀਪ ਸਿੰਘ, ਭਾਈ ਕੁਲਦੀਪ ਸਿੰਘ, ਸੰਤ ਬਹਾਦਰ ਸਿੰਘ ਕਥਾਵਾਚਕ ਅਤੇ ਗੁਰਮਤਿ ਸੰਗੀਤ ਵਿਦਿਆਲਾ (ਮਿੱਠਾ ਟਿਵਾਣਾ) ਦੇ ਵਿਦਿਆਰਥੀ ਧੁਰ ਕੀ ਬਾਣੀ ਦੇ ਅੰਮਿ੍ਤ ਰਸ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮੇ ਅੰਮਿ੍ਤਬਾਣੀ ਕੁਲੈਕਸ਼ਨ ਵੱਲੋਂ ਸਮਾਗਮ ਦੀ ਆਡੀਓ ਵੀਡੀਓ ਰਿਕਾਰਡਿੰਗ ਕਰਕੇ ਸੰਗਤ ਦੀ ਭੇਟਾ ਕੀਤੀ ਜਾਵੇਗੀ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੱੁਟ ਵਰਤਣਗੇ ।