-

ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਨੂੰ ਸਮਰਪਿਤ 16ਵਾਂ ਮਹਾਨ ਕੀਰਤਨ ਦਰਬਾਰ ਪਿੰਡ ਖਾਨਪੁਰ ਥਿਆੜਾ ਵਿਖੇ ਕਰਵਾਇਆ ਗਿਆ, ਜਿਸ 'ਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤ ਪਹੁੰਚੀ। ਕੀਰਤਨ ਦਰਬਾਰ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ 'ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ.ਰਵਜੋਤ ਨੇ ਹਾਜਰੀ ਲਗਵਾਈ, ਜਿਨ੍ਹਾਂ ਦਾ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਤੇ ਸੰਤ ਇੰਦਰਦਾਸ ਜੀ ਮੇਘੋਵਾਲ ਵਾਲਿਆਂ ਨੇ ਸਨਮਾਨ ਕੀਤਾ।

ਇਸ ਸਮੇਂ ਆਪਣੇ ਸੰਬੋਧਨ 'ਚ ਡਾ. ਰਵਜੋਤ ਨੇ ਕਿਹਾ ਕਿ ਕੀਰਤਨ ਦਰਬਾਰ ਕਰਵਾਉਣਾ ਪ੍ਬੰਧਕਾਂ ਦਾ ਵੱਡਾ ਉਪਰਾਲਾ ਹੈ ਕਿਉਂਕਿ ਇਸ ਸਮੇਂ ਦਰਬਾਰ 'ਚ ਜੁੜੀ ਹੋਈ ਸੰਗਤ ਨੂੰ ਗੁਰਬਾਣੀ ਜਿੰਦਗੀ ਜਿਉਣ ਦੀ ਸੱਚੀ ਸੇਧ ਪ੍ਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸਮਾਜ ਨੂੰ ਹੱਕ-ਸੱਚ ਤੇ ਧਰਮ ਦੇ ਰਸਤੇ 'ਤੇ ਚੱਲਣ ਦਾ ਉਪਦੇਸ਼ ਦਿੱਤਾ ਗਿਆ ਸੀ ਤੇ ਸਾਨੂੰ ਸਭ ਨੂੰ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਤੋਂ ਸੇਧ ਪ੍ਾਪਤ ਕਰਕੇ ਆਪਣੇ ਜੀਵਨ 'ਚ ਅੱਗੇ ਵੱਧਣਾ ਚਾਹੀਦਾ ਹੈ ਤੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਲੜ ਲੱਗ ਕੇ ਮਨੁੱਖ ਦੁਨੀਆ ਰੂਪੀ ਇਸ ਭਵ ਸਾਗਰ ਨੂੰ ਪਾਰ ਕਰਦਾ ਹੋਇਆ ਸੱਚੇ ਪਰਮ ਪਿਤਾ ਪਰਮਾਤਮ ਦੇ ਲੜ ਲੱਗ ਸਕਦਾ ਹੈ। ਇਸ ਸਮੇਂ ਬਲਵੀਰ ਸਿੰਘ ਫੌਜੀ, ਪ੍ਦੀਪ ਸੈਣੀ ਤੇ ਹਰਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ।