ਪੱਤਰ ਪ੍ਰਰੇਰਕ, ਮੇਹਟੀਆਣਾ : ਪਿੰਡ ਬਜਵਾੜਾ ਕਲਾ ਗੁਰਦੁਆਰਾ ਸ੍ਰੀ ਸਿੰਘ ਸਾਹਿਬ ਜੀ ਛਾਉਣੀ ਨਿਹੰਗ ਸਿੰਘਾਂ (ਹੁਸ਼ਿਆਰਪੁਰ ਤੋ ਊਨਾ ਰੋਡ) ਸਥਿਤ 'ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 16 ਜੁਲਾਈ ਨੂੰ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ 16 ਜੁਲਾਈ ਨੂੰ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਮਹਾਨ ਗੁਰਮਿਤ ਸਮਾਗਮ ਦੌਰਾਨ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ, ਭਾਈ ਜਸਵਿੰਦਰ ਸਿੰਘ ਹੈਡ ਗ੍ੰਥੀ, ਭਾਈ ਕੰਵਲਪਾਲ ਸਿੰਘ ਕਥਾ ਹੁਸ਼ਿਆਰਪੁਰ, ਭਾਈ ਜਤਿੰਦਰ ਸਿੰਘ ਪਿੱਪਲੀ ਸਾਹਿਬ ਵਾਲੇ, ਭਾਈ ਸਿਮਰਤਪਾਲ ਸਿੰਘ ਥਿਆੜਾ ਢਾਡੀ ਜਥਾ ਆਦਿ ਗੁਰਬਾਣੀ ਗੁਰਇਤਿਹਾਸ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।