ਪੱਤਰ ਪ੍ਰਰੇਰਕ, ਮੇਹਟੀਆਣਾ : ਪਿੰਡ ਡਾਂਡੀਆਂ ਵਿਖੇ ਡੇਰਾ ਰਾਮਪੁਰੀ 108 ਬ੍ਹਮ ਗਿਆਨੀ ਬਾਬਾ ਰਾਮ ਸਿੰਘ ਦੇ ਤਪ ਅਸਥਾਨ 'ਤੇ ਬਾਬਾ ਰਾਮ ਸਿੰਘ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ 5 ਜੂਨ ਨੂੰ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਸ਼ਮੀਰ ਸਿੰਘ ਡਾਂਡੀਆਂ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਡਾਂਡੀਆਂ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਹਾਲ ਵਿਚ ਸੰਤ ਬਾਬਾ ਕਸ਼ਮੀਰ ਸਿੰਘ ਡਾਂਡੀਆਂ, ਭਾਈ ਸਤਨਾਮ ਸਿੰਘ ਭੁੰਗਰਨੀ, ਭਾਈ ਮਨਜੀਤ ਸਿੰਘ ਮੋਜੀ ਭੁੰਗਰਨੀ ਆਦਿ ਨੇ ਗੁਰਬਾਣੀ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।