ਮਹੇਸ਼ਵਰ ਕੁਮਾਰ ਛਾਬੜਾ, ਨਸਰਾਲਾ

ਬਹੁਜਨ ਸਮਾਜ ਪਾਰਟੀ ਚੱਬੇਵਾਲ ਦੇ ਪ੍ਰਧਾਨ ਐਡਵੋਕੇਟ ਪਲਵਿੰਦਰ ਮਾਨਾਂ ਨੇ ਇਕ ਪ੍ਰਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਵੱਧ ਰਹੇ ਕੋਵਿਡ ਦੇ ਪ੍ਰਭਾਵ ਤੇ ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਕਿ ਕੋਵਿਡ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਲੱਖਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਲੱਖਾ ਇਸ ਬਿਮਾਰੀ ਦੀ ਚਪੇਟ ਵਿੱਚ ਹਨ ਉਨ੍ਹਾਂ ਇਸ ਗੱਲ ਤੇ ਵੀ ਦੁੱਖ ਜਾਹਿਰ ਕੀਤਾ ਕਿ ਲੋਕ ਇਸ ਬਿਮਾਰੀ ਨੂੰ ਬਹੁਤ ਹਲਕੇ 'ਚ ਲੈ ਰਹੇ ਹਨ ਇਸ ਮੌਕੇ ਉਨ੍ਹਾਂ ਪੂਰਨ ਲਾਕਡਾਊਨ ਸਬੰਧੀ ਕਿਹਾ ਕਿ ਸਰਕਾਰ ਲਾਕਡਾਊਨ ਲਗਾਉਣ ਤੋਂ ਪਹਿਲਾ ਗਰੀਬ ਤਬਕੇ, ਛੋਟੇ ਦੁਕਾਨਦਾਰਾਂ ਬਾਰੇ ਜਰੂਰ ਸੋਚੇ। ਪਿੱਛਲੇ ਸਾਲ ਲਾਕਡਾਊਨ ਦੌਰਾਨ ਅਧੂਰੇ ਪ੍ਰਬੰਧਾਂ ਕਰਕੇ ਲੋਕਾਂ 'ਚ ਤਰਾਹੀ ਤਰਾਹੀ ਮਚੀ ਰਹੀ ਲੋਕ ਭੁੱਖੇ ਸੌਣ ਨੂੰ ਮਜਬੂਰ ਸਨ ਉਨ੍ਹਾਂ ਸਰਕਾਰ ਨੂੰ ਅਪੀਲ ਕੀਤਾ ਕਿ ਮੌਜੂਦਾ ਲਾਕਡਾਊਨ ਦੀ ਰੂਪ ਰੇਖਾ ਛੋਟੇ ਦੁਕਾਨਦਾਰਾਂ ਤੇ ਮਜਦੂਰਾਂ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੀ ਜਾਵੇ।