ਪੱਤਰ ਪੇ੍ਰਰਕ, ਦਸੂਹਾ : ਵਧੀਆ ਸਿੱਖਿਆ ਸਾਰਿਆਂ ਲਈ ਹੋਵੇ ਅਗਾਹ ਵਧਣਾ ਸਫਲਤਾ ਪ੍ਰਰਾਪਤ ਕਰਨੀ ਸਾਰਿਆਂ ਬਹੁਤ ਹੀ ਜਰੂਰੀ ਹੈ, ਇਹ ਉਪਰਾਲਾ ਸਾਡੀ ਕਲਾਂ ਨੂੰ ਨਿਖਾਰਨ ਵਿਚ ਵਧੀਆ ਰੋਲ ਅਦਾ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਵਰਗ ਵਾਸੀ ਪਰਮਿੰਦਰ ਕੌਰ ਢੀਂਡਸਾ ਤੇ ਬਿਕਰਮਜੀਤ ਸਿੰਘ ਢੀਂਡਸਾ ਦੀ ਯਾਦ ਵਿਚ ਰਾਜੂ ਸਰੋਜ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੋਧੋਬਰਕਤ ਨੂੰ ਐਲਈਡੀ ਭੇਟ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਵਿੱਦਿਆ ਸਾਨੂੰ ਸਾਡੇ ਭਵਿੱਖ ਵਿਚ ਲੈਣ ਵਾਲੇ ਫੈਸਲੇ ਲਈ ਸਹਾਈ ਹੁੰਦੀ ਹੈ। ਇਸ ਮੌਕੇ ਅਸ਼ੋਕ ਕੁਮਾਰ, ਲਲਿਤ, ਸਰੋਜ, ਨਰਿੰਦਰ ਕੁਮਾਰ, ਪਿੰਕੀ ਸ਼ਰਮਾ,, ਦਿਨੇਸ਼ ਕੁਮਾਰ,, ਰਾਮ ਕੁਮਾਰ ਤੋਂ ਇਲਾਵਾ ਸਕੂਲ ਸਟਾਫ ਵਿਦਿਆਰਥੀ ਤੇ ਕਮੇਟੀ ਮੈਂਬਰ ਹਾਜ਼ਰ ਸਨ ।