ਜਗਮੋਹਨ ਸ਼ਰਮਾਂ, ਤਲਵਾੜਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ‘ਚ ਬਲਾਕ ਤਲਵਾੜਾ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਬਲਾਕ ਤਲਵਾਡ਼ਾ ਦੇ ਸਰਕਾਰੀ ਸਕੂਲਾਂ ਦੇ ਕੁੱਲ 29 ਵਿਦਿਆਰਥੀ ਬੋਰਡ ਦੀ ਮੈਰਿਟ ਸੂਚੀ ‘ਚ ਆਏ ਹਨ।

ਪ੍ਰਾਪਤ ਵੇਰਵਿਆਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ 18, ਸੈਕਟਰ -3 ਦੇ 10 ਅਤੇ ਸ਼੍ਰੀ ਜਗਦੀਸ਼ ਰਾਮ ਸਸਸ ਸਕੂਲ ਪਲਾਹਡ਼ ਦੇ ਇੱਕ ਵਿਦਿਆਰਥੀ ਨੇ ਮੈਰਿਟ ਸੂਚੀ ‘ਚ ਸਥਾਨ ਹਾਸਲ ਕੀਤਾ ਹੈ। ਸਸਸ ਕਮਾਹੀ ਦੇਵੀ ਦੇ ਰੋਹਿਤ ਕੁਮਾਰ ਨੇ ਸਾਇੰਸ ਗਰੁੱਪ ‘ਚ 496/500 ਅੰਕ ਹਾਸਲ ਕਰ ਪੰਜਾਬ ਭਰ ‘ਚੋਂ ਸਾਇੰਸ ਸਟਰੀਮ ਅਤੇ ਲਡ਼ਕਿਆਂ ਵਿੱਚੋਂ ਪਹਿਲਾ ਤੇ ਮੈਰਿਟ ਸੂਚੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ।। ਇਸੇ ਤਰ੍ਹਾਂ ਸਕੂਲ ਦੇ ਜੋ ਹੋਰ ਵਿਦਿਆਰਥੀ ਮੈਰਿਟ ਵਿੱਚ ਆਏ ਹਨ ਉਨ੍ਹਾਂ ਦਾ ਵੇਰਵਾ ਇਸ ਤਰਾਂ ਹੈ। ਅਜੇ ਠਾਕੁਰ, ਸੋਨੀਆ, ਸੰਜਨਾ ਚੌਧਰੀ, ਸਾਰੀ, ਸੰਜਨਾ ਕੁਮਾਰੀ, ਸੁਹਾਨੀ ਠਾਕਰ, ਹਰਦੀਪ ਸਿੰਘ, ਹਿਤਾਂਸ਼ੂ, ਤ੍ਰਨੇਸ਼ ਕੁਮਾਰ, ਵਿਸ਼ਵਦੀਪ ਸਿੰਘ,ਵੰਸ਼ ਠਾਕੁਰ, ਹਰਸ਼ ਕੁਮਾਰ, ਦਵਿੰਦਰ ਕੁਮਾਰ, ਅੰਸ਼ਿਤਾ ਸਰਮਾ, ਸਾਂਚਿਆ, ਸ਼ਗੁਨ ਪਟਿਆਲ ਅਤੇ ਮਹਿਕ ਨੇ ਮੈਰਿਟ ਵਿੱਚ ਵੱਖ ਵੱਖ ਪੁਜੀਸ਼ਨਾਂ ਹਾਸਲ ਕੀਤੀਆਂ । ਸ਼੍ਰੀ ਜਗਦੀਸ਼ ਰਾਮ ਸਸਸ ਸਕੂਲ ਪਲਾਹੜ ਦੀ ਸਿਮਰਨ ਨੇ ਆਰਟਸ ਗਰੁੱਪ ‘ਚ ਪੰਜਾਬ ਭਰ ’ਚੋਂ 17ਵਾਂ ਸਥਾਨ ਪ੍ਰਾਪਤ ਕੀਤਾ ਹੈ। ਸਸਸ ਕਮਾਹੀ ਦੇਵੀ ਦੇ ਪ੍ਰਿੰਸੀਪਲ ਰਾਜੇਸ਼ ਠਾਕੁਰ ਨੇ ਬੋਰਡ ਪ੍ਰੀਖਿਆ ‘ਚ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਦਿੱਤਾ ਹੈ।

Posted By: Jagjit Singh