ਹਰਪਾਲ ਭੱਟੀ, ਗੜ੍ਹਦੀਵਾਲਾ : ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ ਅਤੇ ਕੁੜੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਇੱਕ ਨਵਾਂ ਸੁਨੇਹਾ ਦਿੰਦੇ ਹੋਏ ਗੜ੍ਹਦੀਵਾਲਾ ਵਿਚ ਇਕ ਪੁਰਾਣੀ ਰੀਤ ਨੂੰ ਤੋੜਦੇ ਹੋਏ ਇਕ ਛੋਟੀ ਬੱਚੀ ਜਿਸਦਾ ਨਾਂ ਸੁਦੀਕਸ਼ਾ ਹੈ ਨੂੰ ਲਾੜੇ ਦੇ ਨਾਲ ਸਰਵਾਲਾ ਬਣਾਇਆ ਗਿਆ।

ਸਮਾਜ ਵਿਚ ਪਹਿਲਾਂ ਕਾਫ਼ੀ ਸਮੇਂ ਤੋਂ ਇਕ ਰੀਤ ਚੱਲ ਰਹੀ ਹੈ ਜਿਸ ਵਿਚ ਲਾੜੇ ਦੇ ਨਾਲ ਇਕ ਮੁੰਡੇ ਨੂੰ ਸਰਵਾਲਾ ਬਣਾਇਆ ਜਾਂਦਾ ਹੈ, ਇਸ ਰੀਤ ਨੂੰ ਤੋੜਦੇ ਹੋਏ ਸਵਰਗੀ ਮੋਹਨ ਲਾਲ ਅਤੇ ਰਾਜ ਰਾਣੀ ਨਿਵਾਸੀ ਹੰਸ ਨਗਰ ਦੇ ਪਰਿਵਾਰ ਨੇ ਧੀ ਸੁਦੀਕਸ਼ਾ ਨੂੰ ਆਪਣੇ ਪੁੱਤਰ ਯੋਗੇਸ਼ ਕੁਮਾਰ ਲਾੜੇ ਦੇ ਨਾਲ ਸਰਵਾਲਾ ਬਣਾਇਆ। ਸੁਦੀਕਸ਼ਾ ਨੂੰ ਮੁੰਡਿਆਂ ਦੀ ਤਰ੍ਹਾਂ ਦੀ ਇੱਕ ਸੁੰਦਰ ਸ਼ੇਰਵਾਨੀ ਪਹਿਨਾਈ ਹੋਈ ਸੀ ਅਤੇ ਮੁੰਡਿਆਂ ਦੀ ਤਰ੍ਹਾਂ ਪੱਗ ਵੀ ਸਿਰ ਉੱਤੇ ਰੱਖੀ ਹੋਈ ਸੀ।

ਇਸ ਸਬੰਧ ਵਿਚ ਲਾੜੇ ਦੀ ਭੈਣ ਅਤੇ ਆਂਗਨਬਾੜੀ ਵਰਕਰ ਪ੍ਰਵੀਨ ਕੁਮਾਰੀ ਨੇ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਇੱਕ ਛੋਟੀ ਬੱਚੀ ਨੂੰ ਸਰਵਾਲਾ ਬਣਾਇਆ ਹੈ ਅਤੇ ਸਮਾਜ ਵਿਚ ਇੱਕ ਨਵਾਂ ਸੁਨੇਹਾ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ ਮੋਹਨ ਲਾਲ ਨੇ ਵੀ ਉਨ੍ਹਾਂ ਨੂੰ ਹਮੇਸ਼ਾ ਆਪਣਾ ਪੁੱਤਰ ਹੀ ਮੰਨਦੇ ਸਨ। ਰਾਜ ਰਾਣੀ ਦੇ ਪਰਿਵਾਰ ਵਲੋਂ ਕੀਤੀ ਗਈ ਇਸ ਨਵੀਂ ਪਹਿਲ ਦੀ ਸ਼ਲਾਘਾ ਕਰਦੇ ਹੋਏ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਇਜਰ ਹਰਪਾਲ ਕੌਰ ਨੇ ਕਿਹਾ ਕਿ 'ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਅਭਿਆਨ' ਦੇ ਤਹਿਤ ਵਿਭਾਗ ਵੱਲੋਂ ਇਨ੍ਹਾਂ ਦੇ ਪਰਿਵਾਰ ਨੂੰ ਜਾਗਰੂਕ ਕੀਤਾ ਗਿਆ ਸੀ, ਜਿਸਦੇ ਤਹਿਤ ਇਨ੍ਹਾਂ ਨੇ ਇਹ ਇੱਕ ਨਵਾਂ ਕਦਮ ਚੁੱਕਿਆ ਹੈ, ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਇਸ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜ੍ਹਦੀਵਾਲਾ ਦੇ ਮੁੱਖੀ ਮਹਾਤਮਾ ਅਵਤਾਰ ਸਿੰਘ, ਪ੍ਰਸਿੱਧ ਸਮਾਜ ਸੇਵਕ ਸੁਦੇਸ਼ ਕੁਮਾਰ ਟੋਨੀ ਨੇ ਪਰਿਵਾਰ ਦੀ ਚਲਾਈ ਗਈ ਨਵੀਂ ਸੋਚ ਉੱਤੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਵੀਨ ਕੁਮਾਰੀ ਨੇ ਸਾਨੂੰ ਸਨਮਾਨ ਦੇ ਕੇ ਅਹਿਸਾਸ ਦੁਆਇਆ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ। ਇਸ ਦੌਰਾਨ ਸਰਵਾਲਾ ਬਣੀ ਸੁਦੀਕਸ਼ਾ ਦੀ ਪਰਿਵਾਰਿਕ ਮੈਂਬਰ ਜਸਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਆਂਗਨਵਾੜੀ ਵਰਕਰ ਪ੍ਰਵੀਨ ਕੁਮਾਰੀ ਉੱਤੇ ਮਾਣ ਹੈ ਜਿਨ੍ਹਾਂ ਨੇ ਬੱਚੀ ਨੂੰ ਸਰਵਾਲਾ ਬਣਾਕੇ ਸਾਨੂੰ ਇਹ ਅਹਿਸਾਸ ਦਵਾਇਆ ਕਿ ਕੁੜੀਆਂ ਕਿਸੇ ਤੋਂ ਮੁੰਡਿਆਂ ਤੋਂ ਘੱਟ ਨਹੀਂ ਹਨ।

Posted By: Jagjit Singh