ਸੁਰਿੰਦਰ ਢਿੱਲੋਂ , ਟਾਂਡਾ ਉੜਮੁੜ : ਐਤਵਾਰ ਦੁਪਹਿਰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਦਾਰਾਪੁਰ ਬਾਈਪਾਸ ਪਟਵਾਰੀਆਂ ਦੇ ਪੈਟਰੋਲ ਪੰਪ ਨੇੜੇ ਇੱਕ ਬੇਕਾਬੂ ਹੋਏ ਮੋਟਰਸਾਈਕਲ ਸਵਾਰ ਸੜਕ ਵਿਚਕਾਰ ਡੀਵਾਈਡਰ ਨਾਲ ਲੱਗੇ ਪੋਲ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਪੁੱਤਰ ਮੋਹਨ ਸਿੰਘ ਢਿੱਲੋਂ ਵਾਸੀ ਨੈਣੋਵਾਲ ਵੈਦ ਅੱਡਾ ਸਰਾਂ ਵਜੋਂ ਹੋਈ ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਖੇਤੀਬਾੜੀ ਦਾ ਕੰਮਕਾਜ ਕਰਦਾ ਸੀ ਤੇ ਐਤਵਾਰ ਸਵੇਰੇ ਦਸੂਹਾ ਦੇ ਕਿਸੇ ਨਿੱਜੀ ਹਸਪਤਾਲ ਤੋਂ ਦਵਾਈਆਂ ਲੈਣ ਗਿਆ ਹੋਇਆ ਸੀ । ਜਗਜੀਤ ਸਿੰਘ ਜਦੋਂ ਦਸੂਹਾ ਤੋਂ ਵਾਪਸ ਆਪਣੇ ਪਿੰੰਡ ਨੈਣੋਵਾਲ ਵੈਦ ਜਾ ਰਿਹਾ ਤੇ ਜਦੋਂ ਉਹ ਦਾਰਾਪੁਰ ਬਾਈਪਾਸ ਟਾਂਡਾ ਪਟਵਾਰੀਆਂ ਦੇ ਪੈਟਰੋਲ ਪੰਪ ਨੇੜੇ ਪੁੱਜਿਆ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਵਿਚਕਾਰ ਡੀਵਾਈਡਰ ਨਾਲ ਲੱਗੇ ਲੋਹੇ ਦੇ ਪੋਲ ਨਾਲ ਟਕਰਾ ਗਿਆ , ਜਿਸ ਕਾਰਨ ਜਗਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ । ਮ੍ਰਿਤਕ ਜਗਜੀਤ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।

ਜਗਜੀਤ ਸਿੰਘ ਵਿਆਹਿਆ ਹੋਇਆ ਸੀ ਆਪਣੇ ਪਿੱਛੇ ਦੋ ਲੜਕੀਆਂ ਇੱਕ ਸਾਲ , ਤਿੰਨ ਸਾਲ ਤੇ ਪਤਨੀ ਜੀਵਨ ਜੋਤੀ ਨੂੰ ਰੋਂਦੇ ਵਿਲਕਦੇ ਛੱਡ ਗਿਆ ।

ਘਟਨਾ ਦੀ ਸੂਚਨਾ ਮਿਲਣ 'ਤੇ ਟਾਂਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਜਗਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਆਪਣੇ ਅਗਲੇਰੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।

Posted By: Jagjit Singh