ਸਟਾਫ ਰਿਪੋਰਟਰ, ਹੁਸ਼ਿਆਰਪੁਰ : ਬੁੱਧਵਾਰ ਨੂੰ ਪ੍ਰਰਾਪਤ ਹੋਈ 1,936 ਸੈਂਪਲਾਂ ਦੀ ਰਿਪੋਰਟ 'ਚ ਚਾਰ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ 'ਚੋਂ ਕੋਰੋਨਾ ਵਾਇਰਸ ਵਰਗੇ 1,961 ਵਿਅਕਤੀਆਂ ਦੇ ਸੈਂਪਲ ਇਕੱਠੇ ਕਰਕੇ ਟੈਸਟਿੰਗ ਲਈ ਲੈਬ ਵਿਚ ਭੇਜੇ ਗਏ ਹਨ। ਉਨਾਂ੍ਹ ਦੱਸਿਆ ਕਿ ਕੋਵਿਡ-19 ਦੇ ਕੁੱਲ ਪਾਜ਼ੇਟਿਵ ਕੇਸ ਦੀ ਗਿਣਤੀ 30,653 ਹੋ ਗਏ ਹਨ, ਜਿਨਾਂ੍ਹ ਵਿਚੋਂ 976 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨਾਂ੍ਹ ਦੱਸਿਆ ਕਿ ਹੁਣ ਤਕ ਕੋਵਿਡ-19 ਦੇ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 7,37,073 ਹੋ ਗਈ ਹੈ, ਜਿਸ ਵਿਚੋਂ 707922 ਸੈਂਪਲ ਨੈਗਟਿਵ ਹਨ, ਜਦ ਕਿ 1,136 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ ਤੇ 1,212 ਸੈਂਪਲ ਇਨਵੈਲਡ ਹਨ। ਉਨਾਂ੍ਹ ਦੱਸਿਆ ਜ਼ਿਲ੍ਹੇ ਵਿਚ 12 ਮਰੀਜ਼ ਐਕਟਿਵ ਹਨ ਤੇ ਕੋਰੋਨਾ ਪੀੜਤ 29,665 ਮਰੀਜ਼ ਠੀਕ ਹੋ ਚੁੱਕੇ ਹਨ।