ਸਟਾਫ ਰਿਪੋਰਟਰ , ਹੁਸ਼ਿਆਰਪੁਰ : ਲੰਘੇ ਸਾਲ 2021 ਵਿੱਚ ਬਤੌਰ ਆਰਟੀਏ ਜਲੰਧਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਪੀਸੀਐੱਸ ਅਧਿਕਾਰੀ ਬਰਜਿੰਦਰ ਸਿੰਘ ਦਾ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਹਾਰਟ ਅਟੈਕ ਨਾਲ ਬਰਜਿੰਦਰ ਸਿੰਘ ਦੀ ਮੌਤ ਹੋ ਗਈ। ਬਰਜਿੰਦਰ ਸਿੰਘ ਬਹੁਤ ਹੀ ਨਿੱਘੇ ਸੁਭਾਅ ਦੇ ਅਫ਼ਸਰ ਵਜੋਂ ਜਾਣੇ ਜਾਂਦੇ ਸਨ। ਦੱਸਣਾ ਬਣਦਾ ਹੈ ਕਿ ਬਰਜਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਪੱਤਰਕਾਰੀ ਦੇ ਕਿੱਤੇ ਨਾਲ ਜੁੜੇ ਹੋਏ ਹਨ।

Posted By: Jagjit Singh